ਮੁਕੇਸ਼ ਕੁਮਾਰ
ਚੰਡੀਗੜ੍ਹ, 28 ਅਕਤੂਬਰ
ਚੰਡੀਗੜ੍ਹ ਦੇ ਵਾਹਨ ਰਜਿਸਟਰੇਸ਼ਨ ਤੇ ਲਾਇਸੈਂਸਿੰਗ ਅਥਾਰਿਟੀ (ਆਰਐਲਏ) ਵੱਲੋਂ ਚੰਡੀਗੜ੍ਹ ਵਿੱਚ ਵਾਹਨ ਰਜਿਸਟਰੇਸ਼ਨ ਦੀ ਸ਼ੁਰੂ ਹੋ ਰਹੀ ਨਵੀਂ ਸੀਰੀਜ਼ ‘ਸੀਐੱਚ 01-ਸੀਸੀ’ ਸਮੇਤ ਪੁਰਾਣੀਆਂ ਸੀਰੀਜ਼ ਦੇ ਫੈਂਸੀ ਅਤੇ ਵੀਵੀਆਈਪੀ ਨੰਬਰਾਂ ਲਈ ਰਜਿਸਟਰੇਸ਼ਨ ਦੀ ਪ੍ਰਕਿਰਿਆ 29 ਅਕਤੂਬਰ ਤੋਂ ਸ਼ੁਰੂ ਕੀਤੀ ਜਾ ਰਹੀ ਹੈ।
ਆਰਐੱਲਏ ਅਨੁਸਾਰ ਇਸ ਨਵੀਂ ਸੀਰੀਜ਼ ਸਮੇਤ ਪੁਰਾਣੀਆਂ ਸੀਰੀਜ਼ ‘ਸੀਐੱਚ 01 ਸੀਬੀ’, ‘ਸੀਐੱਚ 01-ਸੀਏ’, ‘ਸੀਐੱਚ01-ਬੀ ਜ਼ੈੱਡ’, ‘ਸੀਐੱਚ 01-ਬੀਵਾਈ’, ‘ਸੀਐੱਚ 01-ਬੀਐਕਸ’, ‘ਸੀਐੱਚ 01 ਬੀਡਬਲਿਊ’, ‘ਸੀਐੱਚ 01 ਬੀਵੀ’, ‘ਸੀਐੱਚ 01 ਬੀਯੂ’, ‘ਸੀਐੱਚ 01 ਬੀਟੀ’ ਅਤੇ ‘ਸੀਐੱਚ 01 ਬੀਐੱਸ’ ਦੇ ਫੈਂਸੀ ਅਤੇ ਵੀਵੀਆਈਪੀ ਨੰਬਰ ਨਿਲਾਮ ਕੀਤਾ ਜਾਣਗੇ। ਆਰਐੱਲਏ ਅਧਿਕਾਰੀਆਂ ਅਨੁਸਾਰ ਇਸ ਨਿਲਾਮੀ ਵਿੱਚ ਸ਼ਾਮਲ ਹੋਣ ਲਈ ਚੰਡੀਗੜ੍ਹ ਦੇ ਵਾਹਨ ਮਾਲਕ 29 ਅਕਤੂਬਰ ਤੋਂ ਆਪਣੀ ਰਜਿਸਟਰੇਸ਼ਨ ਕਰਵਾ ਸਕਣਗੇ ਤੇ ਇਹ ਰਜਿਸਟਰੇਸ਼ਨ ਦੀ ਪ੍ਰਕਿਰਿਆ 6 ਨਵੰਬਰ ਸ਼ਾਮ ਤੱਕ ਜਾਰੀ ਰਹੇਗੀ। ਇਸ ਤੋਂ ਬਾਅਦ ਰਜਿਸਟਰੇਸ਼ਨ ਕਰਵਾਉਣ ਵਾਲੇ ਵਾਹਨ ਮਾਲਕ 7 ਤੋਂ 9 ਨਵੰਬਰ ਤੱਕ ਆਪਣੇ ਮਨਪਸੰਦ ਫੈਂਸੀ ਤੇ ਵੀਵੀਆਈਪੀ ਨੰਬਰਾਂ ਲਈ ਬੋਲੀ ਲਗਵਾ ਸਕਣਗੇ। ਬੋਲੀ ਦੀ ਪ੍ਰਕਿਰਿਆ ਆਨਲਾਈਨ ਰਹੇਗੀ। ਚੰਡੀਗੜ੍ਹ ਦੇ ਪੱਕੇ ਵਾਸੀ ਤੇ ਆਪਣੇ ਪਤੇ ’ਤੇ ਵਾਹਨ ਖਰੀਦਣ ਵਾਲੇ ਹੀ ਇਸ ਬੋਲੀ ਵਿੱਚ ਹਿੱਸਾ ਲੈ ਸਕਦੇ ਹਨ। ਇਸ ਈ ਨਿਲਾਮੀ ਵਿੱਚ ਹਿੱਸਾ ਲੈਣ ਲਈ ਪੂਰੀ ਜਾਣਕਾਰੀ ਆਰਐੱਲਏ ਸਮੇਤ ਚੰਡੀਗੜ੍ਹ ਟ੍ਰਾਂਸਪੋਰਟ ਦੀ ਵੈੱਬਸਾਈਟ ’ਤੇ ਉਪਲਬਧ ਕਰਵਾ ਦਿੱਤੀ ਗਈ ਹੈ। ਇਸ ਤੋਂ ਇਲਾਵਾ ਵਾਹਨ ਮਾਲਕ ਆਰਐੱਲਏ ਦਫ਼ਤਰ ਦੇ ਪੁੱਛਗਿੱਛ ਕੇਂਦਰ ਦੇ ਟੈਲੀਫੋਨ ਨੰਬਰ 0172-2700076 ’ਤੇ ਸੰਪਰਕ ਕਰਕੇ ਵੀ ਲੋੜੀਂਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।