ਅਫ਼ਰੀਕਾ ਤੋਂ ਪਰਤੀ ਔਰਤ ਖਿਲਾਫ਼ ਪੁਲੀਸ ਕਾਰਵਾਈ ਦੀ ਸਿਫਾਰਿਸ਼

ਅਫ਼ਰੀਕਾ ਤੋਂ ਪਰਤੀ ਔਰਤ ਖਿਲਾਫ਼ ਪੁਲੀਸ ਕਾਰਵਾਈ ਦੀ ਸਿਫਾਰਿਸ਼

ਪੱਤਰ ਪ੍ਰੇਰਕ

ਚੰਡੀਗੜ੍ਹ, 3 ਦਸੰਬਰ

ਵਿਸ਼ਵ ਵਿੱਚ ਫੈਲੇ ‘ਓਮੀਕਰੋਨ’ ਦੇ ਡਰ ਤੋਂ ਯੂ.ਟੀ. ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸਖ਼ਤੀ ਕੀਤੀ ਜਾ ਰਹੀ ਹੈ। ਇਸੇ ਦੇ ਚਲਦਿਆਂ ਯੂਟੀ ਪ੍ਰਸ਼ਾਸਨ ਨੇ ਬੀਤੇ ਦਿਨੀਂ ਦੱਖਣੀ ਅਫ਼ਰੀਕਾ ਤੋਂ ਚੰਡੀਗੜ੍ਹ ਪਰਤੀ ਔਰਤ ਵੱਲੋਂ ਕੋਵਿਡ-19 ਦੀ ਹਦਾਇਤਾਂ ਦੀ ਉਲੰਘਣਾ ਕਰਨ ਲਈ ਸਖ਼ਤ ਕਾਰਵਾਈ ਕਰਨ ਦੀ ਸਿਫਾਰਿਸ਼ ਕੀਤੀ ਹੈ। ਯੂ.ਟੀ. ਚੰਡੀਗੜ੍ਹ ਦੇ ਸਿਹਤ ਵਿਭਾਗ ਦੇ ਸਕੱਤਰ ਯਸ਼ਪਾਲ ਗਰਗ ਵੱਲੋਂ ਕਿਹਾ ਗਿਆ ਹੈ ਕਿ ਉਕਤ ਔਰਤ 1 ਦਸੰਬਰ ਨੂੰ ਦੱਖਣੀ ਅਫ਼ਰੀਕਾ ਤੋਂ ਵਾਪਿਸ ਚੰਡੀਗੜ੍ਹ ਆਈ ਸੀ ਜਿਸ ਨੂੰ ਸੈਕਟਰ 48ਬੀ ਚੰਡੀਗੜ੍ਹ ਵਿੱਚ ਘਰੇਲੂ ਇਕਾਂਤਵਾਸ ਵਿੱਚ ਰਹਿਣ ਲਈ ਕਿਹਾ ਗਿਆ ਸੀ। ਬੀਤੇ ਦਿਨ 2 ਦਸੰਬਰ ਨੂੰ ਇਸ ਔਰਤ ਨੇ ਨਿਯਮਾਂ ਦੀ ਉਲੰਘਣਾ ਕੀਤੀ ਅਤੇ ਇੱਕ ਪ੍ਰਾਈਵੇਟ ਹੋਟਲ ਹਿਆਤ ਰਿਜੈਂਸੀ ਵਿੱਚ ਗਈ ਜਿਸ ਮਗਰੋਂ ਘਰ ਵਾਪਿਸ ਗਈ। ਉਨ੍ਹਾਂ ਕਿਹਾ ਕਿ ਭਾਵੇਂ ਉਕਤ ਔਰਤ ਦੀ ਰਿਪੋਰਟ ਨੈਗੇਟਿਵ ਆ ਗਈ ਸੀ ਪ੍ਰੰਤੂ ਉਸ ਨੇ ਨਿਯਮਾਂ ਦੀ ਉਲੰਘਣਾ ਕੀਤੀ ਹੈ ਜਿਸ ਦੌਰਾਨ ਹੋਣ ਉਸ ਦੇ 8 ਦਸੰਬਰ ਤੱਕ ਫਿਰ ਟੈਸਟ ਕਰਵਾਏ ਜਾਣਗੇ। ਉਨ੍ਹਾਂ ਨੇ ਪ੍ਰਸ਼ਾਸਨ ਨੂੰ ਲਿਖਿਆ ਕਿ ਉਕਤ ਔਰਤ ਖਿਲਾਫ਼ ਬਣਦੀ ਕਾਰਵਾਈ ਕਰਨ ਲਈ ਪੁਲੀਸ ਵਿਭਾਗ ਨੂੰ ਲਿਖਿਆ ਜਾਵੇ। ਇਸ ਤੋਂ ਇਲਾਵਾ ਹਿਆਤ ਰਿਜੈਂਸੀ ਹੋਟਲ ਦੇ ਪ੍ਰਬੰਧਕਾਂ ਨੂੰ ਵੀ ਲਿਖਿਆ ਗਿਆ ਹੈ ਕਿ ਉਹ ਉਕਤ ਔਰਤ ਦੀ ਫੇਰੀ ਕਾਰਨ ਹੁਣ ਹੋਟਲ ਦੇ ਸਟਾਫ਼ ਦੇ ਆਰਟੀਪੀਸੀਆਰ ਟੈਸਟ ਤੁਰੰਤ ਕਰਵਾਉਣ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸੰਵਿਧਾਨ ਦਾ ਅਧੂਰਾ ਬੁਨਿਆਦੀ ਕਾਰਜ

ਸੰਵਿਧਾਨ ਦਾ ਅਧੂਰਾ ਬੁਨਿਆਦੀ ਕਾਰਜ

ਸੁੰਦਰਤਾ ਮੁਕਾਬਲਿਆਂ ਦੇ ਓਹਲੇ ਓਹਲੇ...

ਸੁੰਦਰਤਾ ਮੁਕਾਬਲਿਆਂ ਦੇ ਓਹਲੇ ਓਹਲੇ...

ਕਿਵੇਂ ਭਜਾਈਏ ਵਾਇਰਸ...

ਕਿਵੇਂ ਭਜਾਈਏ ਵਾਇਰਸ...

ਭਾਰਤ ਦਾ ਪਰਮਾਣੂ ਸਿਧਾਂਤ ਅਤੇ ਸੁਰੱਖਿਆ

ਭਾਰਤ ਦਾ ਪਰਮਾਣੂ ਸਿਧਾਂਤ ਅਤੇ ਸੁਰੱਖਿਆ

ਫ਼ਰਜ਼ ਨਿਭਾਉਂਦੇ ਲੋਕ

ਫ਼ਰਜ਼ ਨਿਭਾਉਂਦੇ ਲੋਕ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਮੁੱਖ ਖ਼ਬਰਾਂ

ਭਾਰਤ ਨੂੰ ਮਨੁੱਖੀ ਅਧਿਕਾਰਾਂ ਬਾਰੇ ਕਿਸੇ ਤੋਂ ਮਾਨਤਾ ਦੀ ਲੋੜ ਨਹੀਂ: ਵਿਦੇਸ਼ ਮੰਤਰਾਲਾ

ਭਾਰਤ ਨੂੰ ਮਨੁੱਖੀ ਅਧਿਕਾਰਾਂ ਬਾਰੇ ਕਿਸੇ ਤੋਂ ਮਾਨਤਾ ਦੀ ਲੋੜ ਨਹੀਂ: ਵਿਦੇਸ਼ ਮੰਤਰਾਲਾ

* ਇੰਡੀਅਨ ਅਮੈਰੀਕਨ ਮੁਸਲਿਮ ਕੌਂਸਲ ਦਾ ਰਵੱਈਆ ਪੱਖਪਾਤੀ ਕਰਾਰ

ਸਰਹੱਦ ਉਤੇ ਪਾਕਿ ਨਸ਼ਾ ਤਸਕਰਾਂ ਨਾਲ ਮੁਕਾਬਲੇ ’ਚ ਬੀਐੱਸਐੱਫ ਜਵਾਨ ਜ਼ਖ਼ਮੀ

ਸਰਹੱਦ ਉਤੇ ਪਾਕਿ ਨਸ਼ਾ ਤਸਕਰਾਂ ਨਾਲ ਮੁਕਾਬਲੇ ’ਚ ਬੀਐੱਸਐੱਫ ਜਵਾਨ ਜ਼ਖ਼ਮੀ

49 ਕਿਲੋ ਹੈਰੋਇਨ ਅਤੇ ਗੋਲੀ-ਸਿੱਕਾ ਬਰਾਮਦ

ਨਵਜੋਤ ਸਿੱਧੂ ’ਤੇ ਵੱਡੀ ਭੈਣ ਨੇ ਲਾਏ ਗੰਭੀਰ ਦੋਸ਼

ਨਵਜੋਤ ਸਿੱਧੂ ’ਤੇ ਵੱਡੀ ਭੈਣ ਨੇ ਲਾਏ ਗੰਭੀਰ ਦੋਸ਼

ਚੋਣਾਂ ਮੌਕੇ ਭੈਣ ਦੇ ਇਲਜ਼ਾਮਾਂ ਤੋਂ ਕਈ ਸ਼ੰਕੇ ਖੜ੍ਹੇ ਹੋਏ

ਸ਼ਹਿਰ

View All