ਮੁੱਲਾਂਪੁਰ ਗਰੀਬਦਾਸ (ਪੱਤਰ ਪ੍ਰੇਰਕ): ਵਿਸ਼ਵਕਰਮਾ ਮਹਾਂਵੀਰ ਜਿਮਨੇਜ਼ੀਅਮ ਐਂਡ ਰੈਸਲਿੰਗ ਕਲੱਬ ਮੁੱਲਾਂਪੁਰ ਗਰੀਬਦਾਸ ਦੇ ਅਹੁਦੇਦਾਰ ਖੇਡ ਪ੍ਰਮੋਟਰ ਰਵੀ ਸ਼ਰਮਾ ਨੂੰ ਪੰਜਾਬ ਰੈਸਲਿੰਗ ਐਸੋਸੀਏਸ਼ਨ ਵੱਲੋਂ ਉਪ ਪ੍ਰਧਾਨ ਬਣਾਇਆ ਗਿਆ ਹੈ। ਇਹ ਜਾਣਕਾਰੀ ਪਹਿਲਵਾਨ ਵਿਨੋਦ ਕੁਮਾਰ ਗੋਲੂ ਪਹਿਲਵਾਨ ਨੇ ਦਿੱੱਤੀ। ਇਸ ਮੌਕੇ ਰਵੀ ਸ਼ਰਮਾ ਨੇ ਕਿਹਾ ਕਿ ਦਾਸ ਐਸੋਸੀਏਟਸ ਮੁੱਲਾਂਪੁਰ ਗਰੀਬਦਾਸ ਨਿਊ ਚੰਡੀਗੜ੍ਹ ਵੱਲੋਂ ਦਿਸ਼ਾ ਅਕੈਡਮੀ ਆਫ ਸਪੋਰਟਸ ਦੇ ਬੈਨਰ ਹੇਠ ਜ਼ਿਲ੍ਹਾ ਮੁਹਾਲੀ ਵਿਚਲੇ ਘਾੜ ਇਲਾਕੇ ਦੇ ਕਈ ਪਿੰਡਾਂ ’ਚ ਰੈਸਲਿੰਗ ਅਕੈਡਮੀਆਂ ਬਣਾਉਣ ਲਈ ਤਿਆਰੀਆਂ ਚੱਲ ਰਹੀਆਂ ਹਨ।