ਨਿੱਜੀ ਪੱਤਰ ਪ੍ਰੇਰਕ
ਜ਼ੀਰਕਪੁਰ, 9 ਸਤੰਬਰ
ਢਕੋਲੀ ਪੁਲੀਸ ਨੇ ਹਿਮਾਚਲ ਦੀ ਵਸਨੀਕ ਇਕ 21 ਸਾਲਾ ਵਿਦਿਆਰਥਣ ਨਾਲ ਜਬਰ ਜਨਾਹ ਕਰਨ ਦੇ ਦੋਸ਼ ਹੇਠ ਦੋ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਚੰਡੀਗੜ੍ਹ ਵਿੱਚ ਪੜ੍ਹਾਈ ਕਰ ਰਹੀ ਹੈ ਇਸੇ ਦੌਾਨ ਉਸ ਦੀ ਰਵੀ ਨਾਲ ਨੇੜਤਾ ਹੋ ਗਈ ਜਿਸ ਦਾ ਉਸਦਾ ਫਾਇਦਾ ਚੁੱਕਦੇ ਹੋਏ ਉਸ ਨੇ ਉਸ ਨਾਲ ਕਈਂ ਵਾਰ ਸਰੀਰਕ ਸਬੰਧ ਬਣਾਏ। ਸ਼ਿਕਾਇਤਕਰਤਾ ਨੇ ਦੱਸਿਆ ਕਿ ਇਸ ਤੋਂ ਬਾਅਦ ਰਵੀ ਨੇ ਉਸ ਦਾ ਨੰਬਰ ਆਪਣੇ ਦੋਸਤ ਦੀਪਕ ਨੂੰ ਦੇ ਦਿੱਤਾ ਜਿਸਨੇ ਉਸ ਨਾਲ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਦੀਪਕ ਨੇ ਇਕ ਦਿਨ ਉਸ ਨੂੰ ਫੋਨ ਕਰ ਦੱਸਿਆ ਕਿ ਰਵੀ ਦੇ ਕਿਸੇ ਹੋਰ ਕੁੜੀ ਨਾਲ ਨਾਜਾਇਜ਼ ਸਬੰਧ ਹਨ ਜਿਸਦੇ ਸਬੂਤ ਦੇਣ ਲਈ ਉਸ ਨੇ ਉਸ ਨੂੰ ਪੀਰਮੁਛੱਲਾ ਦੇ ਇਕ ਹੋਟਲ ਵਿੱਚ ਬੁਲਾਇਆ। ਜਿਥੇ ਜੂਸ ਵਿੱਚ ਕੋਈ ਨਸ਼ੀਲੀ ਚੀਜ ਪਿਲਾ ਕੇ ਉਸ ਨਾਲ ਜਬਰ ਜਨਾਹ ਕੀਤਾ। ਸ਼ਿਕਾਇਤਕਰਤਾ ਨੇ ਦੱਸਿਆ ਕਿ ਦੀਪਕ ਨੇ ਉਸ ਨੂੰ ਦੱਸਿਆ ਕਿ ਉਸ ਨੇ ਉਸ ਦੀਆਂ ਅਸ਼ਲੀਲ ਫੋਟੋਆਂ ਖਿੱਚ ਲਈਆਂ ਹਨ। ਉਸ ਨੇ ਸਾਰੀ ਗੱਲ ਘਰ ਦੱਸੀ ਜਿਸ ਤੋਂ ਬਾਅਦ ਦੋਵਾਂ ਦੀ ਪੁਲੀਸ ਨੂੰ ਸ਼ਿਕਾਇਤ ਦਿੱਤੀ। ਪੁਲੀਸ ਨੇ ਰਵੀ ਅਤੇ ਦੀਪਕ ਖ਼ਿਲਾਫ਼ ਜਬਰ ਜਨਾਹ ਦਾ ਕੇਸ ਦਰਜ ਕਰ ਦੋਵਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।