ਪੱਤਰ ਪ੍ਰੇਰਕ
ਪੰਚਕੂਲਾ, 1 ਨਵੰਬਰ
ਪਿਜੌਰ ਬਲਾਕ ਦੇ ਸਕੂਲ ਵਿੱਚ ਸੱਤਵੀਂ ਜਮਾਤ ਵਿੱਚ ਪੜ੍ਹਦੇ ਵਿਦਿਆਰਥੀ ਨੇ ਆਪਣੀ ਹੀ ਕਲਾਸ ਦੀ ਵਿਦਿਆਰਥਣ ਨਾਲ ਜਬਰ-ਜਨਾਹ ਕੀਤਾ ਹੈ। ਲੜਕੀ ਦੀ ਮਾਂ ਨੇ ਇਸ ਘਟਨਾ ਬਾਰੇ ਪਿੰਜੌਰ ਪੁਲੀਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ। ਊਸ ਨੇ ਕਿਹਾ ਕਿ ਊਸ ਦੀ ਧੀ ਗਰਭਵਤੀ ਹੋ ਗਈ ਹੈ। ਉਸ ਨੂੰ ਇਸ ਗੱਲ ਦਾ ਪਤਾ ਉਸ ਸਮੇਂ ਲੱਗਾ ਜਦੋਂ ਲੜਕੀ ਦੇ ਪੇਟ ਵਿੱਚ ਦਰਦ ਹੋਇਆ ਸੀ ਤੇ ਉਹ ਲੜਕੀ ਨੂੰ ਸਰਕਾਰੀ ਹਸਪਤਾਲ ਵਿੱਚ ਲੈ ਕੇ ਗਈ। ਡਾਕਟਰਾਂ ਨੇ ਲੜਕੀ ਦੀ ਸਿਹਤ ਜਾਂਚ ਮਗਰੋਂ ਖੁਲਾਸਾ ਕੀਤਾ ਕਿ ਊਹ ਗਰਭਵਤੀ ਹੈ। ਸਹਾਇਕ ਪੁਲੀਸ ਇੰਸਪੈਕਟਰ ਸਿਮਤਾ ਅਨੁਸਾਰ ਲੜਕਾ ਤੇ ਲੜਕੀ ਦੋਵੇਂ ਹੀ ਨਾਬਾਲਗ ਹਨ। ਪੁਲੀਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਕੇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਜਿਸ ਮਗਰੋਂ ਅਗਲੀ ਕਾਰਵਾਈ ਕੀਤੀ ਜਾਵੇਗੀ।