ਡੀਏਵੀ ਕਾਲਜ ’ਚ ਰੰਗੋਲੀ ਤੇ ਫੋਟੋਗਰਾਫੀ ਮੁਕਾਬਲੇ
ਚੰਡੀਗੜ੍ਹ: ਸੈਕਟਰ 10 ਦੇ ਡੀਏਵੀ ਕਾਲਜ ਵਿੱਚ ‘ਵਰਲਡ ਐਨੀਮਲ ਡੇਅ’ ਮੌਕੇ ਰੰਗੋਲੀ ਤੇ ਫੋਟੋਗਰਾਫੀ ਮੁਕਾਬਲੇ ਕਰਵਾਏ ਗਏ। ਲੁਪਤ ਹੋ ਰਹੀਆਂ ਪ੍ਰਜਾਤੀਆਂ ਸਬੰਧੀ ਵੈਬਿਨਾਰ ਵੀ ਕਰਵਾਇਆ ਗਿਆ। ਵਿਦਿਆਰਥੀਆਂ ਨੇ ਲੁਪਤ ਹੋ ਰਹੀਆਂ ਪ੍ਰਜਾਤੀਆਂ ਨੂੰ ਕੈਨਵਸ ’ਤੇ ਉਤਾਰਿਆ ਤੇ ਉਨ੍ਹਾਂ ਦੇ ਮਹੱਤਵ ਬਾਰੇ ਜਾਣੂ ਕਰਵਾਇਆ। ਡੀਏਵੀ ਕਾਲਜ ਦੀ ਪਲਕ ਤੇ ਸ਼ਿਵਮ ਦੀ ਜੋੜੀ ਨੇ ਪਹਿਲਾ, ਜੀਜੀਡੀਐਸਡੀ ਕਾਲਜ ਸੈਕਟਰ-32 ਦੀ ਤਨਵੀ ਤੇ ਅੰਗੀਤਾ ਨੇ ਦੂਜਾ ਅਤੇ ਡੀਏਵੀ ਕਾਲਜ ਦੀ ਨਿਕਿਤਾ ਤੇ ਤਾਨੀਆ ਨੇ ਤੀਜਾ ਸਥਾਨ ਹਾਸਲ ਕੀਤਾ। ਰੰਗੋਲੀ ਵਿੱਚ ਡੀਏਵੀ ਦੀ ਸ਼ਾਕਸੀ ਕੁੰਦਨ ਤੇ ਕਾਜਲ ਰਾਵਤ ਦੀ ਜੋੜੀ ਨੇ ਕੰਸੋਲੇਸ਼ਨ ਪ੍ਰਾਈਜ਼ ਹਾਸਲ ਕੀਤਾ। ਐਨੀਮਲ ਫੋਟੋਗਰਾਫੀ ਵਿੱਚ ਅਮਨ ਕੁਮਾਰ, ਸ਼ਾਕਸੀ ਨੇਗੀ ਤੇ ਨੈਨਸੀ ਪਹਿਲੇ ਤਿੰਨ ਸਥਾਨਾਂ ’ਤੇ ਰਹੇ। ਪ੍ਰਿੰਸੀਪਲ ਪਵਨ ਸ਼ਰਮਾ ਨੇ ਜੇਤੂਆਂ ਦੀ ਹੌਸਲਾ ਅਫਜ਼ਾਈ ਕੀਤੀ। -ਟਨਸ
ਕੈਪਸ਼ਨ; ਡੀਏਵੀ ਕਾਲਜ ਵਿੱਚ ਰੰਗੋਲੀ ਮੁਕਾਬਲੇ ’ਚ ਹਿੱਸਾ ਲੈਂਦੇ ਹੋਏ ਵਿਦਿਆਰਥੀ।