ਪੰਜਾਬੀ ਟ੍ਰਿਬਿਊਨ ਵੈੱਬ ਡੈਸਕ
ਚੰਡੀਗੜ੍ਹ, 21 ਅਗਸਤ
ਅੱਜ ਸਵੇਰ ਤੋਂ ਜ਼ੀਰਕਪੁਰ ਵਿੱਚ ਭਾਰੀ ਬਾਰਸ਼ ਕਾਰਨ ਸਾਰੇ ਮੁੱਖ ਮਾਰਗਾਂ ਵਿੱਚ ਪਾਣੀ ਭਰ ਗਿਆ ਅਤੇ ਟ੍ਰੈਫਿਕ ਜਾਮ ਹੋ ਗਿਆ। ਚੰਡੀਗੜ੍ਹ-ਅੰਬਾਲਾ ਰਾਸ਼ਟਰੀ ਰਾਜਮਾਰਗ ‘ਤੇ ਵੀ ਇਸ ਦਾ ਅਸਰ ਦੇਖਣ ਨੂੰ ਮਿਲਿਆ। ਕਈ ਘੰਟੇ ਹਾਈਵੇਅ ਜਾਮ ਰਿਹਾ। ਹਾਈਵੇਅ ‘ਤੇ ਪੁਲ ਦੇ ਹੇਠੋਂ ਪਾਣੀ ਭਰਨ ਕਾਰਨ ਆਵਾਜਾਈ ਠੱਪ ਹੋ ਗਈ। ਇਸੇ ਤਰ੍ਹਾਂ ਦਾ ਜਾਮ ਪਟਿਆਲਾ ਰੋਡ ‘ਤੇ ਸੀ।