ਪੰਚਕੂਲਾ (ਪੱਤਰ ਪੇ੍ਰਕ): ਪੰਚਕੂਲਾ ਵਿੱਚ ਅੱਜ ਸਵੇਰੇ ਤੋਂ ਭਾਰੀ ਬਰਸਾਤ ਪੈ ਰਹੀ ਜਿਸ ਨਾਲ ਸ਼ਹਿਰ ਦਾ ਜਨ-ਜੀਵਨ ਠੱਪ ਰਿਹਾ। ਚੌਕਾਂ ਚੌਰਾਹਿਆਂ ਉੱਤੇ ਐਨਾ ਪਾਣੀ ਖੜ੍ਹਾ ਹੋ ਗਿਆ ਕਿ ਲੋਕਾ ਦੇ ਵਾਹਨ ਇਸ ਪਾਣੀ ਵਿੱਚ ਖੜ੍ਹ ਗਏ। ਬਰਸਾਤ ਕਾਰਨ ਮਾਰਕੀਟਾਂ ਖਾਲੀ ਸਨ। ਜਦਕਿ ਕਰਵਾਚੌਥ ਦੌਰਾਨ ਮਾਰਕੀਟਾਂ ਵਿੱਚ ਕਾਫੀ ਰੌਣਕਾਂ ਹੁੰਦੀਆਂ ਸਨ। ਸੈਕਟਰ-20 ਦੀਆਂ ਕਈ ਹਾਊਸਿੰਗ ਸੁਸਾਇਟੀਆਂ ਵਿੱਚ ਪਾਣੀ ਚਲਾ ਗਿਆ ਹੈ। ਸੈਕਟਰ-19, 20 ਵਿੱਚ ਕਈ ਥਾਵਾਂ ਵਿੱਚ ਬਰਸਾਤ ਕਾਰਨ ਪਾਣੀ ਓਵਰਫਲੋ ਹੋ ਗਿਆ। ਘੱਗਰ ਦਰਿਆ, ਕੁਸ਼ੱਲਿਆ ਡੈਮ, ਸੀਸਵਾਂ ਨਦੀ ਅਤੇ ਮੋਰਨੀ ਵੱਲੋਂ ਆਉਂਦੇ ਛੋਟੇ ਛੋਟੇ ਨਾਲੇ ਬਰਸਾਤੀ ਪਾਣੀ ਨਾਲ ਭਰੇ ਰਹੇ। ਸੈਕਟਰ-19 ਪੰਚਕੂਲਾ, ਮਹੇਸ਼ਪੁਰ, ਬੁੱਢਣਪੁਰ, ਇੰਦਰਾਂ ਕਲੋਨੀ, ਰਾਜੀਵ ਕਲੋਨੀ ਭਾਰੀ ਬਰਸਾਤ ਕਾਰਨ ਲੋਕਾਂ ਦੇ ਘਰਾਂ ਵਿੱਚ ਪਾਣੀ ਚਲਾ ਗਿਆ। ਖ਼ਬਰ ਲਿਖੇ ਜਾਣ ਤੱਕ ਭਾਰੀ ਬਰਸਾਤ ਦਾ ਲਗਾਤਾਰ ਜਾਰੀ ਸੀ।