ਜ਼ੀਰਕਪੁਰ: ਸਥਾਨਕ ਪੰਚਕੂਲਾ ਰੋਡ ’ਤੇ ਸਥਿਤ ਹਾਈਲੈਂਡ ਕੋਆਪ੍ਰੇਟਿਵ ਹਾਊਸ ਬਿਲਡਿੰਗ ਸੁਸਾਇਟੀ ਦੀ ਜਨਰਲ ਬਾਡੀ ਮੀਟਿੰਗ ਵਿੱਚ ਰਾਧਿਕਾ ਗੋਇਲ ਨੂੰ ਸਰਬਸੰਮਤੀ ਨਾਲ ਸੁਸਾਇਟੀ ਦੀ ਪ੍ਰਧਾਨ ਚੁਣਿਆ ਗਿਆ ਹੈ। ਰਾਧਿਕਾ ਗੋਇਲ ਨੇ ਦੱਸਿਆ ਕਿ ਹਾਈਲੈਂਡ ਕੋਆਪ੍ਰੇਟਿਵ ਹਾਊਸ ਬਿਲਡਿੰਗ ਸੁਸਾਇਟੀ ਬਲਟਾਣਾ ਦੀ ਚੋਣ ਵਿੱਚ ਸੁਰੁਚੀ ਸੂਰੀ ਨੂੰ ਮੀਤ ਪ੍ਰਧਾਨ, ਓਮ ਪ੍ਰਕਾਸ਼ ਸ਼ਰਮਾ ਨੂੰ ਜਰਨਲ ਸਕੱਤਰ, ਅਸ਼ੋਕ ਭਾਟੀਆ ਨੂੰ ਖਜ਼ਾਨਚੀ ਅਤੇ ਜੀਵਨ ਪਾਸੀ ਨੂੰ ਸੰਯੁਕਤ ਸਕੱਤਰ ਚੁਣਿਆ ਗਿਆ ਹੈ। ਇਸ ਤੋਂ ਇਲਾਵਾ ਸੁਸਾਇਟੀ ਦੀ ਚੋਣ ਵਿੱਚ ਦਵਿੰਦਰ ਪਾਲ ਸ਼ਰਮਾ, ਮਨਜੀਤ ਸੈਣੀ, ਰਮੇਸ਼ ਕੁਮਾਰ ਅਤੇ ਵਿਨੀਤਾ ਠਾਕੁਰ ਨੂੰ ਕਾਰਜਕਾਰਨੀ ਮੈਂਬਰ ਚੁਣਿਆ ਗਿਆ ਹੈ। ਪ੍ਰਧਾਨ ਰਾਧਿਕਾ ਗੋਇਲ ਨੇ ਕਿਹਾ ਕਿ ਉਹ ਮਿਲੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਂਦਿਆਂ ਸੁਸਾਇਟੀ ਦੀ ਬਿਹਤਰੀ ਲਈ ਕੰਮ ਕਰਨਗੇ। -ਨਿੱਜੀ ਪੱਤਰ ਪ੍ਰੇਰਕ