ਸਾਹਿਤ ਪ੍ਰਤੀਨਿਧ
ਚੰਡੀਗੜ੍ਹ, 15 ਜੂਨ
ਗੁਰੂ ਨਾਨਕ ਦੇਵ ਦੀਆਂ ਦੂਰ-ਦੁਰਾਡੇ ਦੇਸ਼ਾਂ ਦੀਆਂ ਯਾਤਰਾਵਾਂ ਬਾਰੇ ਅੰਗਰੇਜ਼ੀ ਸੀਰੀਜ਼ ਦਾ ਨਵਾਂ ਪੰਜਾਬੀ ਐਡੀਸ਼ਨ ਅੱਜ ਇੱਥੇ ਪ੍ਰੈਸ ਕਲੱਬ, ਚੰਡੀਗੜ੍ਹ ਵਿਖੇ ਸਿੰਘਾਪੁਰ ਵਾਸੀ ਜੋੜੀ ਅਮਰਦੀਪ ਸਿੰਘ ਅਤੇ ਵਿਨਇੰਦਰ ਕੌਰ ਵੱਲੋਂ ਰਿਲੀਜ਼ ਕੀਤਾ ਗਿਆ। ਗੁਰੂ ਨਾਨਕ ਦੇਵ ਦੀ ਵਿਰਾਸਤ ਨੂੰ ਅੱਗੇ ਵਧਾਉਣ ਲਈ ਇਸ ਜੋੜੇ ਨੇ ਲੰਬੀਆਂ ਯਾਤਰਾਵਾਂ ਕੀਤੀਆਂ ਅਤੇ ‘ਸੈਨਤ, ਗੁਰੂ ਨਾਨਕ ਦੇ ਪੈਂਡਿਆਂ ਦੀ ਰੂਹਾਨੀ ਛਾਪ’ ਨਾਮਕ ਪੰਜਾਬੀ ਡਾਕੂਮੈਂਟਰੀ ਬਣਾਈ। ਇਸ ਲੜੀ ਸਮੇਤ ਡਾਕੂਮੈਂਟਰੀ ਦਾ ਅੰਗਰੇਜ਼ੀ ਐਡੀਸ਼ਨ ‘ਐਲੀਗੋਰੀ, ਏ ਟੈਪੇਸਟ੍ਰੀ ਆਫ਼ ਗੁਰੂ ਨਾਨਕ’ਸ ਟਰੈਵਲਜ਼’ TheGuruNanak.com ’ਤੇ ਮੁਫਤ ਉਪਲੱਬਧ ਹੈ। ਉਨ੍ਹਾਂ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਤੇ ਇਹ 24-ਐਪੀਸੋਡ ਡਾਕੂਮੈਂਟਰੀ ਲੌਸਟ ਹੈਰੀਟੇਜ ਪ੍ਰੋਡਕਸ਼ਨ, ਸਿੰਘਾਪੁਰ ਅਧਾਰਿਤ ਪ੍ਰੋਡਕਸ਼ਨ ਹਾਊਸ ਅਤੇ ਸਿੱਖ ਲੈਂਸ ਪ੍ਰੋਡਕਸ਼ਨ, ਯੂਐਸਏ ਅਧਾਰਿਤ ਗੈਰ-ਲਾਭਕਾਰੀ ਸੰਸਥਾ ਦਾ ਸੰਯੁਕਤ ਪ੍ਰੋਡਕਸ਼ਨ ਹੈ। ਅਮਰਦੀਪ ਨੇ ਕਿਹਾ ਕਿ ਉਹਂ ਇਸ ਡਾਕੂਮੈਂਟਰੀ ਸੀਰੀਜ਼ ਦੇ ਹਿੰਦੀ, ਸ਼ਾਹਮੁਖੀ ਤੇ ਉਰਦੂ ਐਡੀਸ਼ਨਾਂ ਨੂੰ ਤਿਆਰ ਕਰਨ ਦੇ ਇਸ ਗੈਰ-ਵਪਾਰਕ ਯਤਨ ਲਈ ਭਾਈਚਾਰੇ ਦੇ ਸਮਰਥਨ ਦੀ ਮੰਗ ਵੀ ਕਰ ਰਹੇ ਹਨ।