ਐੱਸ.ਏ.ਐੱਸ. ਨਗਰ (ਮੁਹਾਲੀ): ਮੁਹਾਲੀ ਅਦਾਲਤ ਦੇ ਜ਼ਿਲ੍ਹਾ ਅਟਾਰਨੀ (ਸਰਕਾਰੀ ਵਕੀਲ) ਸੰਜੀਵ ਬੱਤਰਾ ਅੱਜ ਸੇਵਾਮੁਕਮਤ ਹੋ ਗਏ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਵੱਖ-ਵੱਖ ਜ਼ਿਲ੍ਹਿਆਂ ਦੀਆਂ ਅਦਾਲਤਾਂ ਵਿੱਚ ਸ਼ਾਨਦਾਰ ਸੇਵਾਵਾਂ ਨਿਭਾਈਆਂ ਹਨ। ਉਨ੍ਹਾਂ ਦੀ ਸੇਵਾਮੁਕਤੀ ’ਤੇ ਜ਼ਿਲ੍ਹਾ ਅਟਾਰਨੀ ਐੱਚ.ਐੱਸ. ਰੱਕੜ, ਵਧੀਕ ਜ਼ਿਲ੍ਹਾ ਅਟਾਰਨੀ ਮਨਜੀਤ ਸਿੰਘ, ਸੁਖਦੇਵ ਸਿੰਘ ਸਹੋਤਾ, ਦਿਲਪ੍ਰੀਤ ਸਿੰਘ, ਭਰਪੂਰ ਸਿੰਘ, ਪੀ.ਐੱਸ. ਬਰਾੜ ਸਮੇਤ ਅਦਾਲਤ ਦੇ ਸਟਾਫ਼ ਅਤੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੇ ਸੰਜੀਵ ਬੱਤਰਾ ਨੂੰ ਵਿਦਾਇਗੀ ਪਾਰਟੀ ਦਿੱਤੀ। -ਪੱਤਰ ਪ੍ਰੇਰਕ