ਪੱਤਰ ਪ੍ਰੇਰਕ
ਚੰਡੀਗੜ੍ਹ, 15 ਅਕਤੂਬਰ
ਪੰਜਾਬ ਯੂਨੀਵਰਸਿਟੀ ਵਿਖੇ ਹੋਣ ਵਾਲੀਆਂ ਸੈਨੇਟ ਚੋਣਾਂ ਮੁਅੱਤਲ ਕੀਤੇ ਜਾਣ ਦੀ ਮਿਆਦ ਲਗਪਗ ਪੂਰੀ ਹੋਣ ’ਤੇ ਮੈਨੇਜਮੈਂਟ ਨੇ ਇਹ ਚੋਣਾਂ ਹੁਣ ਯੂਟੀ ਪ੍ਰਸ਼ਾਸਨ ਦੀ ਮਨਜ਼ੂਰੀ ’ਤੇ ਛੱਡ ਦਿੱਤੀਆਂ ਹਨ। ਅੱਜ 15 ਅਕਤੂਬਰ ਨੂੰ ਮੁਅੱਤਲੀ ਦਾ ਦੋ ਮਹੀਨੇ ਦਾ ਸਮਾਂ ਪੂਰਾ ਹੋਣ ’ਤੇ ਉਪ-ਕੁਲਪਤੀ ਪ੍ਰੋ. ਰਾਜ ਕੁਮਾਰ ਨੇ ਜਾਰੀ ਪ੍ਰੈੱਸ ਬਿਆਨ ਰਾਹੀਂ ਨਵੇਂ ਹੁਕਮ ਜਾਰੀ ਕਰਦਿਆਂ ਇਨ੍ਹਾਂ ਚੋਣਾਂ ਦੀ ਮੁਅੱਤਲੀ ਅਗਲੇ ਹੁਕਮਾਂ ਜਾਂ ਫਿਰ ਯੂ.ਟੀ. ਪ੍ਰਸ਼ਾਸਨ ਦੀ ਮਨਜ਼ੂਰੀ ਮਿਲਣ ਤੱਕ ਵਧਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸੈਨੇਟ ਚੋਣਾਂ ਸਬੰਧੀ ਯੂ.ਟੀ. ਪ੍ਰਸ਼ਾਸਨ ਤੋਂ ਮਨਜ਼ੂਰੀ ਲੈਣ ਦਾ ਫ਼ੈਸਲਾ ਕੀਤਾ ਗਿਆ ਹੈ ਪ੍ਰੰਤੂ ਉਦੋਂ ਤੱਕ ਚੋਣਾਂ ਮੁਲਤਵੀ ਮੰਨੀਆਂ ਜਾਣਗੀਆਂ।