ਪੱਤਰ ਪ੍ਰੇਰਕ
ਚੰਡੀਗੜ੍ਹ, 5 ਅਗਸਤ
ਪੰਜਾਬ ਯੂਨੀਵਰਸਿਟੀ ਦੀਆਂ ਸੈਨੇਟ ਚੋਣਾਂ ਸਬੰਧੀ ਸਟਾਫ਼ ਆਫ਼ ਟੈਕਨੀਕਲ ਐਂਡ ਪ੍ਰੋਫੈਸ਼ਨਲ ਕਾਲਜ ਦੀ ਦੋ ਦਿਨ ਪਹਿਲਾਂ ਹੋਈ ਚੋਣ ਦਾ ਨਤੀਜਾ ਅੱਜ ਐਲਾਨ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਸਟਾਫ਼ ਆਫ਼ ਟੈਕਨੀਕਲ ਐਂਡ ਪ੍ਰੋਫੈਸ਼ਨਲ ਕਾਲਜ ਚੋਣ ਵਿੱਚ ਪ੍ਰੋ. ਨੀਰੂ ਮਲਿਕ ਨੂੰ 216 ਵੋਟਾਂ ਮਿਲੀਆਂ ਤੇ ਪ੍ਰੋ. ਗੁਰਮੀਤ ਸਿੰਘ ਨੂੰ 150 ਵੋਟਾਂ ਮਿਲੀਆਂ ਹਨ ਜਦੋਂਕਿ ਡਾ. ਸੁਰੇਸ਼ ਕੁਮਾਰ 138 ਵੋਟਾਂ ਲੈ ਕੇ ਜੇਤੂ ਰਹੇ। ਜ਼ਿਕਰਯੋਗ ਹੈ ਕਿ ਪੰਜਾਬ ਯੂਨੀਵਰਸਿਟੀ ਸੈਨੇਟ ਦੀ ਇਸ ਕੰਸਟੀਚੁਐਂਸੀ ਦੀ ਚੋਣ 3 ਅਗਸਤ ਨੂੰ ਹੋਈਆਂ ਸਨ, ਜਿਸ ਦਾ ਅੱਜ ਨਤੀਜਾ ਐਲਾਨ ਦਿੱਤਾ ਗਿਆ ਹੈ।