ਬਲਵਿੰਦਰ ਰੈਤ
ਨੂਰਪੁਰ ਬੇਦੀ, 23 ਸਤੰਬਰ
ਪੀਐੱਸਈਬੀ ਐਂਪਲਾਈਜ਼ ਫੈੱਡਰੇਸ਼ਨ ਏਟਕ ਵੱਲੋਂ ਸੰਚਾਲਨ ਉੱਪ-ਮੰਡਲ ਨੂੰ ਨੂਰਪੁਰ ਬੇਦੀ ਤੇ ਉੱਪ-ਦਫ਼ਤਰ ਤਖ਼ਤਗੜ੍ਹ ਦੀ ਸਾਂਝੀ ਰੈਲੀ ਸਾਥੀ ਰਾਮਪਾਲ ਤੇ ਜਗਤਾਰ ਸਿੰਘ ਦੀ ਪ੍ਰਧਾਨ ਹੇਠ ਹੋਈ, ਜਿਸ ’ਚ ਬਿਜਲੀ ਵਿਭਾਗ ਦੇ ਮੁਲਾਜ਼ਮਾਂ ਦੇ ਮਸਲਿਆਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਕੱਤਰ ਹੋਏ ਆਗੂਆਂ ਨੇ ਪੇਅ-ਸਕੇਲ ਲਾਗੂ ਕਰਨਾ, ਪੇਅ ਬੈਂਡ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨਾ, ਸੁਪਰੀਮ ਕੋਰਟ ਦਾ ਬਰਾਬਰ ਕੰਮ ਬਰਾਬਰ ਤਨਖਾਹ ਦਾ ਫੈ਼ਸਲਾ ਲਾਗੂ ਕਰਨਾ, ਹਰ ਪ੍ਰਕਾਰ ਦੀ ਆਊਟ ਸੋਰਸਿੰਗ ਬੰਦ ਕਰਨਾ ਤੇ ਮਹਿਕਮੇ ਅੰਦਰ ਕੰਮ ਭਾਰ ਮੁਤਾਬਕ, ਪੱਕੀ ਭਰਤੀ ਕਰਨਾ, ਪੰਜਾਬ ਦੀਆਂ ਫੈੱਡਰੇਸ਼ਨਾਂ ਵੱਲੋਂ ਉਲੀਕੇ ਸੰਘਰਸ਼ ਦਾ ਜ਼ੋਰਦਾਰ ਸਮਰਥਨ ਕਰਨਾ ਤੇ ਨਵੇਂ ਨਿਯੁਕਤ ਮੁਲਾਜ਼ਮਾਂ ਨੂੰ ਪੂਰੇ ਲਾਭ ਦੇਣਾ, ਕਿਸਾਨ ਵਿਰੋਧੀ ਕੇਂਦਰ ਸਰਕਾਰ ਵਲੋਂ ਆਰਡੀਨੈਂਸਾਂ ਨੂੰ ਵਾਪਸ ਲੈਣਾ ਤੇ 25 ਸਤੰਬਰ ਨੂੰ ਪੰਜਾਬ ਦੇ ਸਮੂਹ ਕਿਸਾਨਾਂ ਵਲੋਂ ਆਰਡੀਨੈਂਸਾਂ ਵਿਰੁੱਧ ਪੰਜਾਬ ਦੇ ਕਿਸਾਨਾਂ ਵਲੋਂ ਦਿੱਤੇ ਬੰਦ ਦਾ ਜ਼ੋਰਦਾਰ ਸਮਰਥਨ ਕੀਤਾ ਤੇ ਬਿਜਲੀ ਬੋਰਡ ਅੰਦਰ 4 ਹਜ਼ਾਰ ਅਸਾਮੀਆਂ ਖਤਮ ਕਰਨ ਦੀ ਨਿਖੇਧੀ ਕੀਤੀ। ਇਸ ਰੋਸ ਰੈਲੀ ’ਚ ਭਗਤ ਰਾਮ, ਰਮੇਸ਼ ਚੰਦ, ਮਾਤੂ ਰਾਮ, ਸੁਰਿੰਦਰ ਕੁਮਾਰ, ਰਾਜਪਾਲ ਸਿੰਘ, ਰਾਮਪਾਲ, ਜਗਤਾਰ ਸਿੰਘ, ਦੇਸ ਰਾਜ ਘਈ, ਜਸਵਿੰਦਰ ਸਿੰਘ ਔਲਖ, ਤਿਲਕਰਾਜ ਤੇ ਸਰਪ੍ਰਸਤ ਕਾਮਰੇਡ ਭਾਗ ਸਿੰਘ ਸ਼ਾਮਲ ਹੋਏ।