ਪੱਤਰ ਪ੍ਰੇਰਕ
ਚੰਡੀਗੜ੍ਹ, 28 ਅਪਰੈਲ
ਸੀਟੀਯੂ ਪੈਨਸ਼ਨਰਾਂ ਨੇ ਛੇਵੇਂ ਤਨਖਾਹ ਕਮਿਸ਼ਨ ਅਨੁਸਾਰ ਵਿੱਤੀ ਲਾਭ ਜਾਰੀ ਨਾ ਕਰਨ ਵਿਰੁੱਧ 5 ਮਈ ਨੂੰ ਡਾਇਰੈਕਟਰ ਟਰਾਂਸਪੋਰਟ ਦਫ਼ਤਰ ਅੱਗੇ ਕੀਤੇ ਜਾਣ ਵਾਲੇ ਰੋਸ ਪ੍ਰਦਰਸ਼ਨ ਨੂੰ ਮੁਲਤਵੀ ਕਰ ਦਿੱਤਾ ਹੈ। ਪ੍ਰਧਾਨ ਭੁਪਿੰਦਰ ਸਿੰਘ ਨੇ ਦੱਸਿਆ ਕਿ ਰੋਸ ਪ੍ਰਦਰਸ਼ਨ ਮੁਲਤਵੀ ਕਰਨ ਦਾ ਐਲਾਨ ਡਾਇਰੈਕਟਰ ਟਰਾਂਸਪੋਰਟ ਦੀ ਪੈਨਸ਼ਨਰਾਂ ਨਾਲ ਹੋਈ ਮੀਟਿੰਗ ਵਿੱਚ ਮੰਗਾਂ ਮੰਨਣ ਦੇ ਭਰੋਸੇ ਉਪਰੰਤ ਕੀਤਾ ਗਿਆ ਹੈ। ਮੀਟਿੰਗ ਦੌਰਾਨ ਪੈਨਸ਼ਨਰਾਂ ਦੇ ਵਫ਼ਦ ਵਿੱਚ ਗੁਰਸ਼ਰਨ ਸਿੰਘ, ਭੁਪਿੰਦਰ ਸਿੰਘ ਰੰਗੀ, ਗੁਰਚਰਨ ਸਿੰਘ ਇੰਸਪੈਕਟਰ, ਰਣਜੀਤ ਸਿੰਘ ਹੰਸ, ਰਣਬੀਰ ਸਿੰਘ ਅਤੇ ਗੁਰਬਿੰਦਰ ਸਿੰਘ ਇੰਸਪੈਕਟਰ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਪੈਨਸ਼ਨਰਾਂ ਵੱਲੋਂ ਨਿਰਧਾਰਤ ਮੀਟਿੰਗ 5 ਮਈ ਨੂੰ ਸੈਕਟਰ 17 ਦੇ ਬੱਸ ਅੱਡੇ ’ਤੇ ਕੀਤੀ ਜਾਵੇਗੀ।