ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 12 ਮਈ
ਕੋਵਿਡ ਕਾਰਨ ਸ਼ਹਿਰ ਵਾਸੀਆਂ ਦੀਆਂ ਸਮੱਸਿਆਂਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਨਗਰ ਨਿਗਮ ਨੇ ਇਸ ਵਿੱਤੀ ਵਰ੍ਹੇ ਲਈ 31 ਮਈ ਤੱਕ ਜਾਇਦਾਦ ਟੈਕਸ ਤਾਰਨ ਲਈ ਦਿੱਤੀ ਜਾਣ ਵਾਲੀ ਛੋਟ ਦੀ ਅੰਤਿਮ ਤਰੀਕ ਵਧਾ ਕੇ 30 ਜੂਨ ਕਰ ਦਿੱਤੀ ਹੈ। ਮੀਟਿੰਗ ਮਗਰੋਂ ਮੇਅਰ ਰਵੀ ਕਾਂਤ ਸ਼ਰਮਾ ਨੇ ਦੱਸਿਆ ਕਿ ਜਾਇਦਾਦ ਟੈਕਸ ਤਾਰਨ ਵਾਲਿਆਂ ਨੂੰ ਇਸ ਵਿੱਤੀ ਵਰ੍ਹੇ 2021-22 ਲਈ ਟੈਕਸ ਜਮ੍ਹਾਂ ਕਰਵਾਉਣ ਲਈ 31 ਮਈ ਦੀ ਥਾਂ ਹੁਣ 30 ਜੂਨ ਤੱਕ 20 ਫ਼ੀਸਦ ਰਿਹਾਇਸ਼ੀ ਅਤੇ 10 ਫ਼ੀਸਦੀ ਵਪਾਰਕ ਜਾਇਦਾਦ ਟੈਕਸ ’ਤੇ ਛੋਟ ਮਿਲੇਗੀ। ਮੇਅਰ ਨੇ ਦੱਸਿਆ ਕਿ ਬਿਨਾਂ ਲੇਟ ਫੀਸ ਪਾਣੀ ਦੇ ਬਿੱਲ ਵੀ 31 ਮਈ ਤੱਕ ਭਰੇ ਜਾ ਸਕਦੇ ਹਨ।