ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 13 ਮਈ
ਯੂਟੀ ਟਰੈਫਿਕ ਪੁਲੀਸ ਵੱਲੋਂ ਅੱਜ ਇੰਸਪੈਕਟਰ ਪਰਵੇਸ਼ ਸ਼ਰਮਾ, ਏਐਸਆਈ ਰਾਜਿੰਦਰ ਸਿੰਘ, ਹੈਡ ਕਾਂਸਟੇਬਲ ਜਗਰੂਪ ਸਿੰਘ, ਰਾਜੀਵ ਅਤੇ ਸੰਬਰ ਸਿੰਘ ਦੀ ਟੀਮ ਨੇ ਮੱਧਿਆ ਮਾਰਗ ’ਤੇ ਰਾਹਗੀਰਾਂ ਨੂੰ ਕਰੋਨਾ ਸਾਵਧਾਨੀਆਂ ਤੇ ਟਰੈਫਿਕ ਨਿਯਮਾਂ ਦਾ ਪਾਲਣ ਕਰਨ ਲਈ ਪ੍ਰੇਰਿਆ। ਉਨ੍ਹਾਂ ਰਾਹਗੀਰਾਂ ਨੂੰ ਸੁਰੱਖਿਆ ਲਈ ਸਾਈਕਲ ਚਲਾਉਂਦੇ ਸਮੇਂ ਸਾਈਕਲ ਟਰੈਕ ਦੀ ਵਰਤੋਂ ਕਰਨ, ਸੜਕ ਪਾਰ ਕਰਦੇ ਸਮੇਂ ਜ਼ੈਬਰਾ ਕਰਾਸਿੰਗ ਦੀ ਵਰਤੋਂ ਕਰਨ ਅਤੇ ਵਾਹਨ ਚਲਾਉਂਦੇ ਸਮੇਂ ਸੁਰੱਖਿਆ ਦੇ ਮਾਪਦੰਡਾਂ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਬਾਰੇ ਜਾਗਰੂਕ ਕੀਤਾ।