ਪੱਤਰ ਪ੍ਰੇਰਕ
ਬਨੂੜ੍ਹ, 17 ਅਕਤੂਬਰ
ਚਿਤਕਾਰਾ ਯੂਨੀਵਰਸਿਟੀ ਦੇ ਚਿਤਕਾਰਾ ਕਾਲਜ ਆਫ਼ ਐਜੂਕੇਸ਼ਨ ਦੇ ਬੀ.ਐੱਡ ਅਤੇ ਐੱਮਐੱਡ ਦੇ ਵਿਦਿਆਰਥੀਆਂ ਦੇ ਨਵੇਂ ਸੈਸ਼ਨ ਨੂੰ ਸੰਬੋਧਨ ਕਰਦਿਆਂ ਭਾਰਤੀ ਸ਼ਾਸਤਰੀ ਨ੍ਰਿਤਆਂਗਨਾ, ਅਭਿਨੇਤਰੀ ਅਤੇ ਐਕਟੀਵਿਸਟ ਪਦਮ ਭੂਸ਼ਣ ਡਾ. ਮਲਿਕਾ ਸਾਰਾਭਾਈ ਅਤੇ ਲੇਖਕ, ਸਿੱਖਿਆ ਸ਼ਾਸਤਰੀ ਤੇ ਇਤਿਹਾਸਕਾਰ ਵਿਕਰਮਜੀਤ ਸਿੰਘ ਰੂਪਰਾਏ ਨੇ ਆਖਿਆ ਕਿ ਥੀਏਟਰ ਅਤੇ ਲਲਿਤ ਕਲਾਵਾਂ ਸਿੱਖਿਆ ਦੇ ਪ੍ਰੇਰਕ ਹਨ।
ਯੂਨੀਵਰਸਿਟੀ ਦੀ ਪ੍ਰੋ. ਉਪ ਕੁਲਪਤੀ ਡਾ. ਮਧੂ ਚਿਤਕਾਰਾ ਨੇ ਆਖਿਆ ਕਿ ਅਜੋਕੀ ਪੀੜ੍ਹੀ ਡਿਜੀਟਲੀ ਬੇਹੱਦ ਨਿਪੁੰਨ ਹੈ ਜਿਸ ਕਾਰਨ ਪੁਰਾਣੇ ਸਿਧਾਂਤਾਂ ਦੇ ਨਾਲ-ਨਾਲ ਨਵੀਨਤਮ ਖੋਜਾਂ ਅਤੇ ਲੋੜਾਂ ਨੂੰ ਸਿਲੇਬਸ ਤਿਆਰ ਕਰਦੇ ਸਮੇਂ ਧਿਆਨ ਵਿੱਚ ਰੱਖਿਆ ਗਿਆ ਹੈ।