ਚੰਡੀਗੜ੍ਹ: ਸਾਹਿਤ ਚਿੰਤਨ ਦੀ ਮਾਸਕ ਮੀਟਿੰਗ ਦੌਰਾਨ ਐਤਕੀਂ ਪ੍ਰੋ. ਕ੍ਰਿਸ਼ਨ ਕੁਮਾਰ ਦੀ ਕਿਤਾਬ ‘ਪੜ੍ਹਾਉਣਯੋਗ ਕੀ ਹੈ?’ ਬਾਰੇ ਚਰਚਾ ਕਰਵਾਈ ਜਾ ਰਹੀ ਹੈ। ਸੰਸਥਾ ਦੇ ਕਨਵੀਨਰ ਸਰਦਾਰਾ ਸਿੰਘ ਚੀਮਾ ਨੇ ਦੱਸਿਆ ਕਿ ਮੀਟਿੰਗ 4 ਸਤੰਬਰ ਨੂੰ ਸੈਕਟਰ-20 ਸੀ ਦੇ ਬਾਬਾ ਭਾਗ ਸਿੰਘ ਸੱਜਣ ਯਾਦਗਾਰ ਭਵਨ (ਮਕਾਨ ਨੰਬਰ 2001) ਵਿੱਚ ਹੋਵੇਗੀ। ਕਿਤਾਬ ਬਾਰੇ ਮੁੱਖ ਲੈਕਚਰ ਪ੍ਰੋ. ਸਤਵਿੰਦਰਪਾਲ ਕੌਰ (ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ) ਦਾ ਹੋਵੇਗਾ। ਇਸ ਮੌਕੇ ਪ੍ਰੋ. ਕ੍ਰਿਸ਼ਨ ਕੁਮਾਰ ਸਰੋਤਿਆਂ ਦੇ ਰੂਬਰੂ ਹੋਣਗੇ। -ਟਨਸ