ਮੋਰਿੰਡਾ: ਪੰਜਾਬੀ ਐਮੀਚਿਓਰ ਬਾਡੀ ਬਿਲਡਿੰਗ ਐਸੋਸੀਏਸ਼ਨ ਵੱਲੋਂ ਲੜਕੀਆਂ ਦੇ ਕਰਵਾਏ ਓਪਨ ਵੇਟ ਮੁਕਾਬਲੇ ਵਿੱਚ ਮੋਰਿੰਡਾ ਦੀ ਪ੍ਰੀਤੀ ਅਰੋੜਾ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ। ਐਸੋਸੀਏਸ਼ਨ ਵੱਲੋਂ ਸਟਰੌਂਗ ਆਰਮ ਫਿਟਨੈੱਸ ਜਿਮ ਸਮਾਣਾ (ਪਟਿਆਲਾ) ਵਿਚ ਬਾਡੀ ਬਿਲਡਿੰਗ ਦੇ ਮੁਕਾਬਲੇ ਕਰਵਾਏ ਗਏ ਸਨ, ਜਿਸ ਵਿੱਚ ਓਪਨ ਵੇਟ ਮੁਕਾਬਲੇ ’ਚੋਂ ਪ੍ਰੀਤੀ ਅਰੋੜਾ ਨੇ ਪਹਿਲਾ ਸਥਾਨ ਹਾਸਲ ਕੀਤਾ। ਪ੍ਰੀਤੀ ਅਰੋੜਾ ਦੀ ਇਸ ਸ਼ਾਨਦਾਰ ਪ੍ਰਾਪਤੀ ’ਤੇ ਵਿਜੇ ਸ਼ਰਮਾ ਟਿੰਕੂ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਮੁਹਾਲੀ ਨੇ ਉਨ੍ਹਾਂ ਨੂੰ ਵਧਾਈ ਦਿੱਤੀ।
-ਪੱਤਰ ਪ੍ਰੇਰਕ