ਪੱਤਰ ਪ੍ਰੇਰਕ
ਬਨੂੜ, 19 ਅਪਰੈਲ
ਪਿੰਡ ਮਮੌਲੀ ਵਿੱਚ ਅੱਜ ਚੱਲਦੀ ਸਕੂਲ ਬੱਸ ’ਚੋਂ ਡਿੱਗ ਕੇ ਬੱਚ ਜ਼ਖ਼ਮੀ ਹੋ ਗਈ। ਇਸ ਦੌਰਾਨ ਬੱਚੀ ਦਾ ਦੰਦ ਟੁੱਟ ਗਿਆ ਅਤੇ ਉਸ ਦੇ ਸਿਰ ਤੇ ਗੋਡਿਆਂ ’ਤੇ ਸੱਟਾਂ ਲੱਗੀਆਂ। ਉਹ ਚੰਡੀਗੜ੍ਹ ਦੇ ਸੈਕਟਰ 32 ਸਥਿਤ ਹਸਪਤਾਲ ’ਚ ਜ਼ੇਰੇ ਇਲਾਜ ਹੈ। ਲੜਕੀ ਦਿਲਰੀਤ ਕੌਰ ਦੇ ਪਿਤਾ ਹਰਸਿਮਰਨ ਸਿੰਘ ਵਾਸੀ ਪਿੰਡ ਛੜਬੜ੍ਹ ਨੇ ਦੱਸਿਆ ਕਿ ਉਸ ਨੇ ਆਪਣੀ ਬੱਚੀ ਨੂੰ ਕੁੱਝ ਦਿਨ ਪਹਿਲਾਂ ਬਨੂੜ ਦੇ ਸੰਤ ਵਰਿਆਮ ਸਿੰਘ ਮੈਮੋਰੀਅਲ ਸਕੂਲ ਵਿੱਚ ਪ੍ਰੀ ਨਰਸਰੀ ਵਿੱਚ ਦਾਖਲ ਕਰਵਾਇਆ ਸੀ ਤੇ ਸਵੇਰੇ ਪਿੰਡ ਛੜਬੜ੍ਹ ਤੋਂ ਉਸ ਨੂੰ ਅੱਜ ਸਕੂਲ ਬੱਸ ਵਿੱਚ ਚੜ੍ਹਾਇਆ ਸੀ। ਪਿੰਡ ਮਮੌਲੀ ਦੇ ਮੋੜ ’ਤੇ ਬੱਚੀ ਨੇ ਤਾਕੀ ਖੋਲ੍ਹ ਲਈ ਤੇ ਉਹ ਥੱਲੇ ਡਿੱਗ ਕੇ ਜ਼ਖ਼ਮੀ ਹੋ ਗਈ। ਗਈ। ਬੱਸ ਵਿੱਚ ਕੋਈ ਹੈਲਪਰ ਮੌਜੂਦ ਨਹੀਂ ਸੀ।