ਮੁੱਲਾਂਪੁਰ ਗਰੀਬਦਾਸ: ਭਗਤ ਰਵਿਦਾਸ ਦਾ 645ਵਾਂ ਪ੍ਰਕਾਸ਼ ਉਤਸਵ ਨਿਊ ਚੰਡੀਗੜ੍ਹ ਦੇ ਪਿੰਡ ਕੰਸਾਲਾ ਵਿੱਚ ਰਮਦਾਸੀਆ ਭਾਈਚਾਰੇ ਵੱਲੋਂ ਬੜੀ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਦਾ ਭੋਗ ਪਾਇਆ ਗਿਆ। ਇਸ ਦੌਰਾਨ ਢਾਡੀ ਤੇ ਕਵੀਸ਼ਰੀ ਜਥੇ ਨੇ ਭਗਤ ਰਵਿਦਾਸ ਦੀ ਜੀਵਨੀ ’ਤੇ ਅਧਾਰਤ ਪ੍ਰਸੰਗ ਸੁਣਾਉਂਦਿਆਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮਗਰੋਂ ਲੰਗਰ ਵੀ ਵਰਤਾਇਆ ਗਿਆ। -ਪੱਤਰ ਪ੍ਰੇਰਕ