ਚੰਡੀਗੜ੍ਹ: ਲੰਦਨ ਆਈ ਫਿਲਮ ਸਟੂਡੀਓ ਤੇ ਅੰਮ੍ਰਿਤ ਫ਼ਿਲਮ ਰਿਕਾਰਡਜ਼ ਦੇ ਬੈਨਰ ਹੇਠ ਬਣੀ ਪੰਜਾਬੀ ਸ਼ਾਰਟ ਫ਼ਿਲਮ ‘ਬੁਲੇਟ-ਬਾਈਕਾਟ ਆਫ਼ ਪਟਾਕੇ’ ਦਾ ਪੋਸਟਰ ਜਾਰੀ ਕੀਤਾ ਗਿਆ। ਫ਼ਿਲਮ ਨਿਰਮਾਤਾ ਗੁਰਵਿੰਦਰ ਸੰਧੂ ਤੇ ਨਿਰਦੇਸ਼ਕ ਬਲਕਾਰ ਮਾਨ ਨੇ ਦੱਸਿਆ ਕਿ ਇਹ ਲਘੂ ਫ਼ਿਲਮ ਨੌਜਵਾਨ ਪੀੜ੍ਹੀ ’ਤੇ ਆਧਾਰਿਤ ਹੈ ਜੋ ਰਾਹ ਵਿੱਚ ਜਾਂਦੇ ਹੁਲੜਬਾਜ਼ੀ ਕਰਦੇ ਹਨ। ਉਨ੍ਹਾਂ ਕਿਹਾ ਕਿ ਪਟਾਕਿਆਂ ਦੀ ਆਵਾਜ਼ ਨਾਲ ਕਿਸੇ ਨੂੰ ਹਾਰਟ ਅਟੈਕ ਵੀ ਆ ਸਕਦਾ ਹੈ। -ਟਨਸ