ਪੱਤਰ ਪ੍ਰੇਰਕ
ਖਰੜ, 23 ਸਤੰਬਰ
ਖਰੜ ਸਦਰ ਪੁਲੀਸ ਵੱਲੋਂ ਜਾਇਦਾਦਾਂ ਦੇ ਨਾਂ ਤੇ 36 ਲੋਕਾਂ ਨਾਲ 2.55 ਕਰੋੜ ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ ਅਧੀਨ ਗ੍ਰਿਫਤਾਰ ਨੇਹਾ ਅਤੇ ਰਘੁਬੀਰ ਸਿੰਘ ਨੂੰ ਖਰੜ ਦੀ ਅਦਾਲਤ ’ਚ ਪੇਸ਼ ਕੀਤਾ ਜਿਥੋਂਅਦਾਲਤ ਨੇ ਇਨ੍ਹਾਂ ਨੂੰ ਸੋਮਵਾਰ ਤੱਕ ਪੁਲੀਸ ਰਿਮਾਂਡ ਵਿੱਚ ਭੇਜ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਖਰੜ ਦੀ ਡੀ.ਐਸ.ਪੀ. -1 ਰੁਪਿੰਦਰ ਕੌਰ ਸੋਹੀ ਨੇ ਦੱਸਿਆ ਕਿ ਅਦਾਲਤ ਵਿੱਚ ਮੁਲਜ਼ਮਾਂ ਦਾ ਪੁਲੀਸ ਰਿਮਾਂਡ ਮੰਗਦੇ ਹੋਏ ਸਰਕਾਰੀ ਪੱਖ ਨੇ ਕਿਹਾ ਕਿ ਇਨ੍ਹਾਂ ਤੋਂ ਇਹ ਜਾਣਕਾਰੀ ਪ੍ਰਾਪਤ ਕਰਨੀ ਹੈ ਕਿ ਇਨ੍ਹਾਂ ਵੱਲੋਂ ਹੋਰ ਕਿਹੜੇ-ਕਿਹੜੇ ਲੋਕਾਂ ਨਾਲ ਧੋਖਾਧੜੀ ਕੀਤੀ ਗਈ ਹੈ। ਇਨ੍ਹਾਂ ਵਿਰੁੱਧ ਖਰੜ ਸਦਰ ਪੁਲੀਸ ਵੱਲੋਂ ਦਵਿੰਦਰ ਕੌਰ ਨਾਂ ਦੀ ਇੱਕ ਔਰਤ ਦੀ ਸ਼ਿਕਾਇਤ ’ਤੇ ਕੇਸ ਦਰਜ ਕੀਤਾ ਸੀ।