ਪੱਤਰ ਪ੍ਰੇਰਕ
ਚੰਡੀਗੜ੍ਹ, 22 ਫ਼ਰਵਰੀ
ਕੌਮਾਂਤਰੀ ਮਾਂ ਬੋਲੀ ਦਿਵਸ ਦੇ ਸਬੰਧ ਵਿੱਚ ਪੀਯੂ ਦੇ ਯੂਨੀਵਰਸਿਟੀ ਇੰਸਟੀਚਿਊਟ ਆਫ਼ ਫੈਸ਼ਨ ਟੈਕਨਾਲੋਜੀ ਤੇ ਵੋਕੇਸ਼ਨਲ ਡਿਵੈਲਪਮੈਂਟ ਵੱਲੋਂ ਇੱਕ ਆਨਲਾਈਨ ਕਵਿਤਾ ਅਤੇ ਸਲੋਗਨ ਲੇਖਣ ਮੁਕਾਬਲੇ ਕਰਵਾਏ ਗਏ। ਇੰਸਟੀਚਿਊਟ ਦੀ ਰਿਸਰਚ ਸਕਾਲਰ ਮਿਸ ਗਿੰਨੀ ਵੱਲੋਂ ਕਰਵਾਏ ਗਏ ਇਨ੍ਹਾਂ ਮੁਕਾਬਲਿਆਂ ਵਿੱਚ ਖ਼ੁਦ ਦੀ ਲਿਖੀ ਪੰਜਾਬੀ ਦੀ ਕਵਿਤਾ ਬੋਲਣ ਵਾਲੀ ਨਿਤਿਕਾ ਸ਼ਰਮਾ ਨੇ ਪਹਿਲਾ ਸਥਾਨ ਹਾਸਲ ਕੀਤਾ ਜਦਕਿ ਖੁਸ਼ੀ ਅਤੇ ਗੁਰਪ੍ਰੀਤ ਨੇ ਦੂਜਾ ਤੇ ਤੀਜਾ ਸਥਾਨ ਕੀਤਾ। ਸਲੋਗਨ ਲੇਖਣ ਮੁਕਾਬਲੇ ਵਿੱਚ ਯੁਵਰਾਜ ਗੁੱਜਰ ਨੇ ਹਰਿਆਣਵੀ ਭਾਸ਼ਾ ਵਿੱਚ ਸਲੋਗਨ ਲਿਖ ਕੇ ਪਹਿਲਾ, ਕਸ਼ਿਸ਼ ਤੇ ਸ਼ਿਵਾਨੀ ਨੇ ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ। ਵਿਭਾਗ ਦੇ ਚੇਅਰਪਰਸਨ ਡਾ. ਅਨੂ ਐਚ. ਗੁਪਤਾ ਨੇ ਮਾਂ ਬੋਲੀ ਦਿਵਸ ਨੂੰ ਸਮਰਪਿਤ ਇਸ ਪ੍ਰੋਗਰਾਮ ਦੀ ਸ਼ਲਾਘਾ ਕੀਤੀ ਤੇ ਜੇਤੂ ਵਿਦਿਆਰਥੀਆਂ ਨੂੰ ਆਪੋ-ਆਪਣੀ ਮਾਂ ਬੋਲੀ ਤੇ ਸੱਭਿਆਚਾਰ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਵੀ ਕੀਤਾ।