ਪੱਤਰ ਪੇ੍ਰਕ
ਮੁੱਲਾਂਪੁਰ ਗ਼ਰੀਬਦਾਸ, 26 ਫਰਵਰੀ
ਨਵਾਂ ਗਾਉਂ ਦੇ ਗੋਬਿੰਦ ਨਗਰ ਵਿੱਚ ਇੱਕ ਪਲਾਟ ਦੇ ਕਬਜ਼ੇ ਨੂੰ ਲੈ ਕੇ ਬੀਤੇ ਦਿਨੀਂ ਹੋਏ ਝਗੜੇ ਦੇ ਮਾਮਲੇ ਵਿੱਚ ਪੰਜਾਬ ਪੁਲੀਸ ਦੇ ਐੱਸਪੀ ਬਲਵਿੰਦਰ ਸਿੰਘ ਦੀ ਪਤਨੀ ਰੇਵਾ ਸਿੱਧੂ ਅੱਜ ਮੀਡੀਆ ਸਾਹਮਣੇ ਆ ਗਈ ਹੈ। ਉਨ੍ਹਾਂ ਨਵਾਂ ਗਾਉਂ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵਿਵਾਦਿਤ ਪਲਾਟ ਮਾਮਲੇ ਵਿੱਚ ਉਨ੍ਹਾਂ ਦੇ ਪਤੀ ਨੂੰ ਸ਼ਾਜ਼ਿਸ ਤਹਿਤ ਫਸਾਇਆ ਜਾ ਰਿਹਾ ਹੈ। ਬੀਬੀ ਰੇਵਾ ਸਿੱਧੂ ਨੇ ਕਿਹਾ ਕਿ ਉਕਤ ਪਲਾਟ ਉਨ੍ਹਾਂ ਦੇ ਪਰਿਵਾਰ ਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਮਨਜੀਤ ਸਿੰਘ ਕੋਲ ਕੋਈ ਕਾਗਜ਼ਾਤ ਹੈ ਤਾਂ ਉਹ ਦਿਖਾਵੇ। ਬੀਬੀ ਰੇਵਾ ਸਿੱਧੂ ਨੇ ਕਿਹਾ ਕਿ ਉਕਤ ਪਲਾਟ ਨੂੰ ਲੈ ਕੇ ਰਮੇਸ਼ ਸੈਣੀ ਅਤੇ ਮਨਜੀਤ ਸਿੰਘ ਦਰਮਿਆਨ ਝਗੜਾ ਹੋ ਗਿਆ ਸੀ। ਬੀਬੀ ਸਿੱਧੂ ਨੇ ਕਿਹਾ ਕਿ ਰਮੇਸ਼ ਸੈਣੀ ਦੇ ਵੱਧ ਸੱਟ ਲੱਗਣ ਕਾਰਨ ਮਨਜੀਤ ਸਿੰਘ ਧੜੇ ਖਿਲਾਫ਼ ਵਾਧੂ ਧਾਰਾ ਲੱਗੀ ਹੈ, ਜਿਸ ਕਾਰਨ ਉਹ ਰੋਸ ਮਾਰਚ ਕਰ ਰਿਹਾ ਹੈ। ਇਸ ਮੌਕੇ ਸਤਨਾਮ ਸਿੰਘ, ਪ੍ਰਧਾਨ ਗੁਰਧਿਆਨ ਸਿੰਘ, ਕੌਂਸਲਰ ਗੁਰਬਚਨ ਸਿੰਘ, ਰਾਜੂ ਸੈਮੁਅਲ ਆਦਿ ਹਾਜ਼ਰ ਸਨ।