ਮੁਹਾਲੀ: ਚੰਡੀਗੜ੍ਹ ਦੇ ਸੈਕਟਰ 26 ਦੇ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਦੇ ਐੱਨਸੀਸੀ ਵਿੰਗ ਨੇ ਪਿੰਡ ਚਾਉਮਾਜਰੇ ਨੂੰ ਅਪਣਾਏ ਜਾਣ ਦਾ ਐਲਾਨ ਕੀਤਾ ਹੈ। ਪਿੰਡ ਵਿੱਚ ਕਰਾਏ ਸਮਾਰੋਹ ਦੌਰਾਨ ਕਾਲਜ ਦੀ ਐੱਨਸੀਸੀ ਯੂਨਿਟ ਦੇ ਇੰਚਾਰਜ ਡਾ. ਸੁਰਜੀਤ ਸਿੰਘ, ਡਾ. ਅਮਨਜੀਤ ਕੌਰ, ਡਾ. ਅਸੀਮ ਚੌਧਰੀ ਨੇ ਇਹ ਐਲਾਨ ਕਰਦਿਆਂ ਭਵਿੱਖ ਵਿੱਚ ਪਿੰਡ ਦੀ ਸਫ਼ਾਈ, ਵਾਤਾਵਰਣ ਪੱਖੋਂ ਸੰਭਾਲ, ਸਮਕਾਲੀ ਜਾਗਰੂਕਤਾ, ਨਸ਼ਿਆਂ ਤੇ ਹੋਰ ਬੁਰਾਈਆਂ ਵਿਰੁੱਧ ਲਾਮਬੰਦੀ ਲਈ ਪਿੰਡ ਵਿੱਚ ਗਤੀਵਿਧੀਆਂ ਕਰਦੇ ਰਹਿਣ ਦੀ ਗੱਲ ਆਖੀ। ਐੱਨਸੀਸੀ ਕੈਂਪ ਦੌਰਾਨ ਕਾਲਜ ਦੇ ਤੀਹ ਕੈਡਿਟਾਂ ਨੇ ਪਿੰਡ ਵਿੱਚ ਬੂਟੇ ਲਗਾਏ, ਸਫ਼ਾਈ ਕੀਤੀ ਅਤੇ ਪਿੰਡ ਵਾਸੀਆਂ ਨੂੰ ਕਰੋਨਾ, ਡੇਂਗੂ ਤੇ ਹੋਰ ਬਿਮਾਰੀਆਂ ਤੋਂ ਇਲਾਵਾ ਸਵੱਛਤਾ ਅਭਿਆਨ ਲਈ ਲਾਮਬੰਦ ਕੀਤਾ। ਚਾਉਮਾਜਰਾ ਦੇ ਸਰਪੰਚ ਯਾਦਵਿੰਦਰ ਸਿੰਘ, ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸੁਰਮੁੱਖ ਸਿੰਘ, ਗੁਰਵਿੰਦਰ ਸਿੰਘ, ਚਰਨਜੀਤ ਸਿੰਘ ਤੇ ਦਿਲਬਾਗ ਸਿੰਘ ਨੇ ਕਾਲਜ ਦੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ। -ਖੇਤਰੀ ਪ੍ਰਤੀਨਿਧ