ਪੰਚਕੂਲਾ: ਨਗਰ ਨਿਗਮ ਪੰਚਕੂਲਾ ਨੇ 240 ਰੇਹੜੀ-ਫੜੀ ਵਾਲਿਆਂ ਦੀਆਂ ਥਾਵਾਂ ਰੱਦ ਕੀਤੀਆਂ ਹਨ। ਇਹ ਰੇਹੜੀ ਫੜੀ ਵਾਲੇ ਉਹ ਸਨ ਜਿਨ੍ਹਾਂ ਦੀਆਂ ਥਾਵਾਂ ਡਰਾਅ ਵਿੱਚ ਨਿਕਲੀਆਂ ਸਨ ਪਰ ਨਾ ਤਾਂ ਇਨ੍ਹਾਂ ਨੇ ਨਗਰ ਨਿਗਮ ਕੋਲ ਪੈਸੇ ਭਰੇ ਅਤੇ ਨਾ ਹੀ ਨਿਗਮ ਵੱਲੋਂ ਅਲਾਟ ਕੀਤੀਆਂ ਥਾਵਾਂ ’ਤੇ ਬੈਠੇ। ਰੇਹੜੀ-ਫੜੀ ਵਾਲੇ ਨਗਰ ਨਿਗਮ ਦੀ ਪਾਲਸੀ ਨੂੰ ਲੈ ਕੇ ਨਾ ਸਿਰਫ਼ ਲਾਪ੍ਰਵਾਹੀ ਵਰਤ ਰਹੇ ਹਨ ਸਗੋਂ ਮਾਰਕੀਟਾਂ ਦੀਆਂ ਖਾਲੀ ਪਈਆਂ ਥਾਵਾਂ ’ਤੇ ਆਪਣੀ ਰੇਹੜੀ ਫੜੀ ਲਗਾ ਕੇ ਆਪਣਾ ਕਾਰੋਬਾਰ ਕਰ ਰਹੇ ਹਨ। ਨਗਰ ਨਿਗਮ ਨੇ 326 ਥਾਵਾਂ ਰੇਹੜੀ ਫੜੀ ਵਾਲਿਆਂ ਵਾਸਤੇ ਨਿਰਧਾਰਿਤ ਕੀਤੀਆਂ ਸਨ ਪਰ ਨਿਗਮ ਵੱਲੋਂ ਅਲਾਟ ਕੀਤੀਆਂ ਥਾਵਾਂ ਨੂੰ 240 ਰੇਹੜੀ ਫੜੀ ਵਾਲੇ ਮੰਨ ਨਹੀਂ ਰਹੇ। -ਪੱਤਰ ਪ੍ਰੇਰਕ