ਚੰਡੀਗੜ੍ਹ: ਇਥੋਂ ਦੇ ਸਰਕਾਰੀ ਆਰਟਸ ਕਾਲਜ ਸੈਕਟਰ-10 ਵਿਚ ਅੱਜ ਫੋਟੋ ਪ੍ਰਦਰਸ਼ਨੀ ਲਾਈ ਗਈ। ਇਸ ਮੌਕੇ ਕਾਲਜ ਦੇ ਫੈਕਲਟੀ ਮੈਂਬਰਾਂ ਦੀਆਂ 123 ਫੋਟੋਆਂ ਪ੍ਰਦਰਸ਼ਿਤ ਕੀਤੀਆਂ ਗਈਆਂ। ਕਾਲਜ ਦੇ ਬੁਲਾਰੇ ਨੇ ਦੱਸਿਆ ਕਿ ਹਰ ਫੋਟੋ ਆਪਣੀ ਕਹਾਣੀ ਬਿਆਨਦੀ ਹੈ, ਕਈ ਫੋਟੋਆਂ ਵਿਚ ਮਨੁੱਖ ਹਾਵ ਭਾਵ ਨੂੰ ਬਿਹਤਰ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਇਸ ਦੌਰਾਨ ਡਾ. ਅਲਕਾ ਜੈਨ ਦੀ ਲਦਾਖ ਵਿਚ ਕੁਦਰਤੀ ਸੁੰਦਰਤਾ ਦੀ ਖਿੱਚੀ ਫੋਟੋ, ਡਾ. ਰਾਜੇਸ਼ ਸ਼ਰਮਾ ਦੀ ਰਾਜਸਥਾਨ ਦੇ ਕਿਲ੍ਹਿਆਂ ਦੀ ਫੋਟੋ ਚਰਚਾ ਦਾ ਵਿਸ਼ਾ ਰਹੀ। ਇਸ ਤੋਂ ਇਲਾਵਾ ਡਾ. ਆਨੰਦ ਸ਼ਰਮਾ, ਪੰਕਜ ਸਰੋਜ, ਪਵਨ ਸੈਣੀ, ਪ੍ਰਮੋਦ ਆਰੀਆ ਦੀਆਂ ਫੋਟੋਆਂ ਵੀ ਪ੍ਰਦਰਸ਼ਿਤ ਕੀਤੀਆਂ ਗਈਆਂ। ਡਾ. ਅਮਿਤ ਸ਼ਰਮਾ ਤੇ ਗੁਰਪ੍ਰੀਤ ਧੀਮਾਨ ਨੇ ਦੱਸਿਆ ਕਿ ਇਹ ਫੋਟੋ ਪ੍ਰਦਰਸ਼ਨੀ 9 ਸਤੰਬਰ ਤਕ ਜਾਰੀ ਰਹੇਗੀ। -ਟਨਸ