ਸਰਬਜੀਤ ਸਿੰਘ ਭੱਟੀ
ਲਾਲੜੂ, 15 ਜੁਲਾਈ
ਨਗਰ ਕੌਂਸਲ ਲਾਲੜੂ ਅਧੀਨ ਆਉਂਦੇ ਕਈ ਵਾਰਡਾਂ ਵਿੱਚ ਸਫ਼ਾਈ ਦੇ ਯੋਗ ਪ੍ਰਬੰਧ ਨਾ ਹੋਣ ਕਾਰਨ ਚਾਰੇ ਪਾਸੇ ਗੰਦਗੀ ਦਾ ਆਲਮ ਹੈ, ਜਿਸ ਕਾਰਨ ਮੱਖਿਆ, ਮੱਛਰਾਂ ਦੀ ਤਦਾਦ ਵਿੱਚ ਭਾਰੀ ਵਾਧਾ ਹੋ ਰਿਹਾ ਹੈ। ਜਾਣਕਾਰੀ ਮੁਤਾਬਿਕ ਵਾਰਡ ਨੰਬਰ 5, 6 ਤੇ 7 ਸਮੇਤ ਪੁਰਾਣੀ ਸਬਜ਼ੀ ਮੰਡੀ ਅਤੇ ਮੁੱਖ ਬਾਜ਼ਾਰ ਇਸ ਵੇਲੇ ਗੰਦਗੀ ਨਾਲ ਭਰੇ ਪਏ ਹਨ, ਚਾਰੇ ਪਾਸੇ ਲੋਕਾ ਵੱਲੋਂ ਲਿਫਾਫਿਆਂ ਵਿੱਚ ਘਰਾਂ ਦਾ ਗੰਦ ਸੁੱਟਿਆ ਜਾ ਰਿਹਾ ਹੈ। ਲੋਕਾਂ ਨੇ ਕਿਹਾ ਕਿ ਉਨ੍ਹਾਂ ਮਸਲੇ ਦੇ ਹੱਲ ਲਈ ਕਈ ਵਾਰ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਬੇਨਤੀ ਕੀਤੀ ਪਰ ਕੋਈ ਸੁਣਵਾਈ ਨਹੀਂ ਹੋ ਰਹੀ। ਨਗਰ ਕੌਂਸਲ ਦੇ ਸੈਨੇਂਟਰੀ ਇੰਸਪੈਕਟਰ ਜੰਗਬਹਾਦਰ ਸਿੰਘ ਨੇ ਦੱਸਿਆ ਕਿ ਮੌਕਾ ਵੇਖ ਕੇ ਉਹ ਖੁਦ ਨਿਗਰਾਨੀ ਹੇਠ ਸਫ਼ਾਈ ਪ੍ਰਬੰਧ ਦੁਰੱਸਤ ਕਰਵਾਉਣਗੇ।