ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 3 ਨਵੰਬਰ
ਪੰਜਾਬ ਯੂਨੀਵਰਸਿਟੀ-ਜ਼ੋਨਲ ਯੁਵਕ ਤੇ ਵਿਰਾਸਤੀ ਮੇਲਾ ਅੱਜ ਇੱਥੋਂ ਦੇ ਸੈਕਟਰ 10 ਦੇ ਡੀਏਵੀ ਕਾਲਜ ਵਿੱਚ ਸਮਾਪਤ ਹੋਇਆ। ਯੁਵਕ ਮੇਲੇ ਵਿਚ ਵਿੱਚ 15 ਕਾਲਜਾਂ ਦੇ ਕਰੀਬ ਦੋ ਹਜ਼ਾਰ ਵਿਦਿਆਰਥੀਆਂ ਨੇ ਆਪਣੀ ਪੇਸ਼ਕਾਰੀ ਦਿੱਤੀ। ਡੀਏਵੀ ਕਾਲਜ ਦੇ ਪ੍ਰਿੰਸੀਪਲ ਪਵਨ ਸ਼ਰਮਾ ਨੇ ਕਿਹਾ ਕਿ ਯੂਥ ਫੈਸਟ ਰਾਹੀਂ ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ ਦਿਖਾਈ। ਕਾਲਜ ਵਿਚ ਅੱਜ ਗਿੱਧੇ ਦੇ ਮੁਕਾਬਲੇ ਹੋਏ ਜਿਸ ਵਿੱਚ ਪੰਜਾਬ ਯੂਨੀਵਰਸਿਟੀ ਕੈਂਪਸ ਦੀ ਟੀਮ ਮੋਹਰੀ ਰਹੀ ਜਦਕਿ ਸਰਕਾਰੀ ਕਾਲਜ ਸੈਕਟਰ 11 ਦੀਆਂ ਵਿਦਿਆਰਥਣਾਂ ਦੂਜੇ ਤੇ ਡੀਏਵੀ ਕਾਲਜ ਸੈਕਟਰ 10 ਦੀਆਂ ਵਿਦਿਆਰਥਣਾਂ ਤੀਜੇ ਸਥਾਨ ’ਤੇ ਰਹੀਆਂ। ਇਸ ਮੌਕੇ ਜੇਤੂ ਟੀਮਾਂ ਦਾ ਸਨਮਾਨ ਕੀਤਾ ਗਿਆ।