ਪੀ.ਪੀ. ਵਰਮਾ
ਪੰਚਕੂਲਾ, 2 ਨਵੰਬਰ
ਇਥੇ ਇੰਡਸਟਰੀਅਲ ਏਰੀਆ ਫੇਜ-2, ਪਲਾਟ ਨੰਬਰ 286 ਦੀ ਵੱਡੀ ਇਮਾਰਤ ਵਿੱਚ ਅੱਜ ਦੁਪਹਿਰੇ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਤੇ ਇਕ ਹੋਰ ਗੰਭੀਰ ਜ਼ਖਮੀ ਹੋ ਗਿਆ , ਜਿਸ ਨੂੰ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਹੈ। ਮ੍ਰਿਤਕਾਂ ਵਿੱਚ ਇੱਕ ਪੁਰਸ਼ ਅਤੇ ਇੱਕ ਮਹਿਲਾ ਹੈ। ਇਸ ਫੈਕਟਰੀ ਵਿੱਚ ਪਲਾਈਵੁੱਡ ਅਤੇ ਲੱਕੜੀ ਦਾ ਫਰਨੀਚਰ ਬਣਾਇਆ ਜਾਂਦਾ ਸੀ।