ਪੀਪੀ ਵਰਮਾ
ਪੰਚਕੂਲਾ, 4 ਫਰਵਰੀ
ਹਰਿਆਣਾ ਪੁਲੀਸ ਦੇ ਫਰੰਟਲਾਈਨ ਯੋਧਿਆਂ ਲਈ ਕੋਵਿਡ-19 ਟੀਕਾਕਰਨ ਪ੍ਰੋਗਰਾਮ ਅੱਜ ਪੰਚਕੂਲਾ ਦੇ ਪੁਲੀਸ ਮੁੱਖ ਦਫਤਰ ਵਿਖੇ ਸ਼ੁਰੂ ਹੋਇਆ। ਹਰਿਆਣਾ ਦੇ ਡੀਜੀਪੀ ਮਨੋਜ ਯਾਦਵ ਨੇ ਸਭ ਤੋਂ ਪਹਿਲਾਂ ਟੀਕਾ ਲਗਵਾਇਆ। ਇਸ ਮਗਰੋਂ ਹੋਰ ਪੁਲੀਸ ਅਧਿਕਾਰੀਆਂ ਨੇ ਟੀਕੇ ਲਗਵਾਏ। ਜਿਨ੍ਹਾਂ ਵਿੱਚ ਡੀਜੀਪੀ (ਵਿਜੀਲੈਂਸ) ਪੀਕੇ ਅਗਰਵਾਲ, ਡੀਜੀਪੀ (ਕ੍ਰਾਈਮ) ਮੁਹੰਮਦ ਅਕੀਲ, ਏਡੀਜੀਪੀ (ਪ੍ਰਸ਼ਾਸਨ ਅਤੇ ਆਈਟੀ) ਏਕੇਐੱਸ ਚਾਵਲਾ, ਏਡੀਜੀਪੀ (ਵਿਜੀਲੈਂਸ) ਅਜੇ ਸਿੰਘਲ, ਆਈਜੀਪੀ ਡਾ. ਐੱਮਐੱਮ ਰਵੀ ਕਿਰਨ ਅਤੇ ਆਈਜੀਪੀ ਰਜਿੰਦਰ ਕੁਮਾਰ, ਪੁਲੀਸ ਕਮਿਸ਼ਨਰ ਸੌਰਭ ਸਿੰਘ ਸ਼ਾਮਲ ਹਨ।