ਪੀਪੀ ਵਰਮਾ
ਪੰਚਕੂਲਾ, 30 ਦਸੰਬਰ
ਭਾਜਪਾ ਦੇ ਉਮੀਦਵਾਰ ਕੁਲਭੂਸ਼ਨ ਗੋਇਲ ਨੇ ਅੱਜ ਨਗਰ ਨਿਗਮ ਦੀਆਂ ਚੋਣਾਂ ਵਿੱਚ ਕਾਂਗਰਸ ਦੀ ਮੇਅਰ ਦੇ ਅਹੁਦੇ ਲਈ ਉਮੀਦਵਾਰ ਉਪਿੰਦਰ ਆਹਲੂਵਾਲੀਆਂ ਨੂੰ ਹਰਾਇਆ। ਭਾਜਪਾ ਦੇ ਮੇਅਰ ਪਦ ਦੇ ਉਮੀਦਵਾਰ ਕੁਲਭੂਸ਼ਨ ਗੋਇਲ ਨੇ 2057 ਵੋਟਾਂ ਨਾਲ ਜਿੱਤ ਹਾਸਲ ਕੀਤੀ।
ਵਾਰਡ 1 ਤੋਂ ਭਾਜਪਾ ਦੇ ਨਰਿੰਦਰ ਲੁਬਾਣਾ, ਵਾਰਡ 2 ਤੋਂ ਭਾਜਪਾ ਦੇ ਸੁਰੇਸ਼ ਕੁਮਾਰ ਵਰਮਾ, ਵਾਰਡ 3 ਤੋਂ ਭਾਜਪਾ ਦੀ ਰੀਤੂ ਗੋਇਲ, ਵਾਰਡ 4 ਤੋਂ ਭਾਜਪਾ ਦੀ ਸੋਨੀਆ ਸੂਦ, ਵਾਰਡ 5 ਤੋਂ ਭਾਜਪਾ ਦੇ ਜੈ ਕੌਸ਼ਿਕ, ਵਾਰਡ 6 ਤੋਂ ਕਾਂਗਰਸ ਦੇ ਪੰਕਜ ਵਾਲਮੀਕੀ, ਵਾਰਡ 7 ਤੋਂ ਕਾਂਗਰਸ ਦੀ ਊਸ਼ ਰਾਣੀ, ਵਾਰਡ 8 ਤੋਂ ਭਾਜਪਾ ਦੇ ਹਰਿੰਦਰ ਮਲਿਕ, ਵਾਰਡ 9 ਤੋਂ ਭਾਜਪਾ-ਜੇਜੇਪੀ ਗਠਜੋੜ ਦੇ ਰਾਜੇਸ਼ ਕੁਮਾਰ, ਵਾਰਡ 10 ਤੋਂ ਕਾਂਗਰਸ ਦੀ ਗੁਰਮੇਲ ਕੌਰ, ਵਾਰਡ 11 ਤੋਂ ਆਜ਼ਾਦ ਓਮਵਤੀ ਪੁਨੀਆ, ਵਾਰਡ 12 ਤੋਂ ਭਾਜਪਾ ਦੇ ਸੋਨੂ, ਵਾਰਡ 13 ਤੋਂ ਭਾਜਪਾ ਦੀ ਸੁਨੀਤ ਸਿੰਗਲਾ, ਵਾਰਡ 14 ਤੋਂ ਭਾਜਪਾ-ਜੇਜੇਪੀ ਗਠਜੋੜ ਉਮੀਦਵਾਰ ਸੁਸ਼ੀਲ ਕੁਮਾਰ, ਵਾਰਡ 15 ਤੋਂ ਕਾਂਗਰਸ ਦੇ ਗੌਤਮ ਪ੍ਰਸਾਦ, ਵਾਰਡ 16 ਤੋਂ ਭਾਜਪਾ ਦੇ ਰਾਕੇਸ਼ ਕੁਮਾਰ ਵਾਲਮੀਕੀ, ਵਾਰਡ 17 ਤੋਂ ਭਾਜਪਾ ਦੇ ਅਕਸ਼ਦੀਪ ਚੌਧਰੀ, ਵਾਰਡ 18 ਤੋਂ ਸੰਦੀਪ ਸੋਹੀ, ਵਾਰਡ 19 ਤੋਂ ਆਜ਼ਾਦ ਉਮੀਦਵਾਰ ਪਰਮਜੀਤ ਕੌਰ, ਵਾਰਡ 20 ਤੋਂ ਕਾਂਗਰਸ ਦੇ ਉਮੀਦਵਾਰ ਸਲੀਮ ਜੇਤੂ ਰਹੇ।