ਪੀਪੀ ਵਰਮਾ
ਪੰਚਕੂਲਾ, 21 ਨਵੰਬਰ
ਰੰਗਮੰਚ, ਸੀਰੀਅਲ ਅਤੇ ਪੰਜਾਬੀ ਫ਼ਿਲਮਾਂ ਦੀ ਅਦਾਕਾਰਾ ਗੁਰਚਰਨ ਕੌਰ ਬਗੱਣ ਨੂੰ ਅੱਜ ਫ਼ਿਲਮੀ ਕਲਾਕਾਰਾਂ ਨੇ ਸ਼ਰਧਾਂਜਲੀ ਦਿੱਤੀ। ਸ਼ਰਧਾਂਜਲੀ ਦੇਣ ਵਾਲਿਆਂ ਵਿੱਚ ਪੰਜਾਬੀ ਤੇ ਹਿੰਦੀ ਫ਼ਿਲਮਾਂ ਦੇ ਕਲਾਕਾਰ ਰਾਣਾ ਜੰਗ ਬਹਾਦਰ, ਸ਼ਿਵੰਦਰ ਮਾਹਲ, ਮਨਬਿੰਦਰਜੀਤ ਸਿੰਘ, ਰੰਗਮੰਚ ਅਤੇ ਥੀਏਟਰ ਜਗਜੀਤ ਸ਼ਰੀਨ, ਹਰਜੀਤ ਕੈਂਥ, ਸੋਹਣ ਧਾਰੀਵਾਲ ਤੇ ਪ੍ਰਭਸ਼ਰਨ ਕੌਰ ਸ਼ਾਮਲ ਹਨ। ਇਹ ਸ਼ਰਧਾਂਜਲੀ ਸਮਾਰੋਹ ਅੱਜ ਪੰਚਕੂਲਾ ਦੀ ਗਰੁੱਪ ਹਾਊਸਿੰਗ ਸੁਸਾਇਟੀ 105 ਸੈਕਟਰ-20 ਵਿੱਚ ਕੀਤਾ ਗਿਆ। ਗੁਰਚਰਨ ਕੌਰ ਬਗੱਣ ਦੇ ਪਤੀ ਅਦਾਕਾਰ ਮੋਹਨ ਬੱਗਣ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ। ਅੱਜ ਪਟਿਆਲਾ ਤੋਂ ਆਏ ਰੰਗਮੰਚ ਦੇ ਕਈ ਕਲਾਕਾਰਾਂ ਨੇ ਸਮਾਗਮ ਵਿੱਚ ਹਿੱਸਾ ਲਿਆ।