ਖੇਤਰੀ ਪ੍ਰਤੀਨਿਧ
ਐਸ.ਏ.ਐਸ.ਨਗਰ(ਮੁਹਾਲੀ), 21 ਫਰਵਰੀ
ਮੁਹਾਲੀ ਨਗਰ ਨਿਗਮ ਵਿੱਚ ਕਾਂਗਰਸ ਦੀ ਜਿੱਤ ਮਗਰੋਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਉਨ੍ਹਾਂ ਦੇ ਛੋਟੇ ਭਰਾ ਤੇ ਨਵੇਂ ਬਣੇ ਕੌਂਸਲਰ ਅਮਰਜੀਤ ਸਿੰਘ ਜੀਤੀ ਸਿੱਧੂ ਦੇ ਘਰ ਵਧਾਈਆਂ ਦੇਣ ਲਈ ਮੁਹਾਲੀ ਹਲਕੇ ਦੀਆਂ ਪੰਚਾਇਤਾਂ ਅਤੇ ਹੋਰ ਮੋਹਤਬਰਾਂ ਦਾ ਤਾਂਤਾ ਲੱਗਿਆ ਹੋਇਆ ਹੈ। ਸ਼ਹਿਰ ਦੇ ਵਾਰਡਾਂ ਦੀਆਂ ਧਾਰਮਿਕ, ਸਮਾਜਿਕ ਤੇ ਹੋਰ ਸੰਸਥਾਵਾਂ ਜੇਤੂ ਕੌਂਸਲਰਾਂ ਦੇ ਸਨਮਾਨ ਵਿੱਚ ਰੁਝੀਆਂ ਹੋਈਆਂ ਹਨ।
ਅੱਜ ਪਿੰਡ ਮਨੌਲੀ, ਮੌਲੀ ਬੈਦਵਾਣ, ਪਾਪੜੀ, ਸਨੇਟਾ, ਬਠਲਾਣਾ, ਗਿੱਦੜਪੁਰ, ਨਗਾਰੀ, ਕੁਰੜੀ, ਕੁਰੜਾ ਆਦਿ ਦੀਆਂ ਪੰਚਾਇਤਾਂ ਨੇ ਸਿਹਤ ਮੰਤਰੀ ਦੇ ਭਰਾ ਜੀਤੀ ਸਿੱਧੂ ਦੀ ਮੁਹਾਲੀ ਦੇ ਫੇਜ਼ ਸੱਤ ਵਿਚਲੀ ਰਿਹਾਇਸ਼ ਉੱਤੇ ਜਾਕੇ ਬੁੱਕੇ ਭੇਟ ਕਰ ਕੇ ਸਨਮਾਨ ਕੀਤਾ ਤੇ ਜਿੱਤ ਲਈ ਵਧਾਈ ਦਿੱਤੀ। ਇਸੇ ਦੌਰਾਨ ਬਲਜੀਤ ਕੌਰ, ਕੁਲਜੀਤ ਸਿੰਘ ਬੇਦੀ, ਅਮਰੀਕ ਸਿੰਘ ਸੋਮਲ, ਰਵਿੰਦਰ ਸਿੰਘ ਆਦਿ ਦਾ ਵੀ ਸਨਮਾਨ ਕੀਤਾ ਗਿਆ।
ਮੇਅਰ ਵਜੋਂ ਜੀਤੀ ਸਿੱਧੂ ਦੇ ਨਾਂ ਦੀ ਚਰਚਾ
ਮੁਹਾਲੀ ਨਗਰ ਨਿਗਮ ਦੇ ਮੇਅਰ ਵਜੋਂ ਸਮੁੱਚੇ ਸ਼ਹਿਰ ਵਿੱਚ ਹੁਣ ਸਿਹਤ ਮੰਤਰੀ ਦੇ ਭਰਾ ਅਮਰਜੀਤ ਸਿੰਘ ਜੀਤੀ ਸਿੱਧੂ ਦੀ ਚਰਚਾ ਜ਼ੋਰਾਂ ’ਤੇ ਹੈ। ਮੰਤਰੀ ਬਲਬੀਰ ਸਿੱਧੂ ਨੇ ਕਿਹਾ ਕਿ ਮੇਅਰ ਦੀ ਚੋਣ ਬਾਰੇ ਪਾਰਟੀ ਹਾਈ ਕਮਾਂਡ ਫ਼ੈਸਲਾ ਕਰੇਗੀ।