ਨਿੱਜੀ ਪੱਤਰ ਪ੍ਰੇਰਕ
ਡੇਰਾਬੱਸੀ, 12 ਸਤੰਬਰ
ਮੁਬਾਰਕਪੁਰ ਸੜਕ ’ਤੇ ਸਥਿਤ ਸਿਲਵਰ ਸਿਟੀ ਸੁਸਾਇਟੀ ਵਿੱਚ 40 ਫੁੱਟ ਤੋਂ ਡਿੱਗਕੇ ਇਕ ਪੇਂਟਰ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਫਰਮਾਨ ਵਾਸੀ ਮੂਲਰੂਪ ਉੱਤਰ ਪ੍ਰਦੇਸ਼ ਵਜੋਂ ਹੋਈ ਹੈ। ਮੁਬਾਰਕਪੁਰ ਪੁਲੀਸ ਚੌਕੀ ਇੰਚਾਰਜ ਸਹਾਇਕ ਇੰਸਪੈਕਟਰ ਨਰਪਿੰਦਰ ਸਿੰਘ ਨੇ ਦੱਸਿਆ ਕਿ ਫਰਮਾਨ ਪੇਂਟ ਦਾ ਕੰਮ ਕਰਦਾ ਸੀ ਤੇ ਲੰਘੇ ਕੱਲ੍ਹ ਉਹ ਇਸ ਸੁਸਾਇਟੀ ਵਿੱਚ ਇਕ ਫਲੈਟ ’ਚ ਪੇਂਟ ਕਰ ਰਿਹਾ ਸੀ ਕਿ ਸੰਤੁਲਨ ਵਿਗੜ ਗਿਆ ਤੇ ਉਹ ਹੇਠਾਂ ਡਿੱਗ ਕੇ ਗੰਭੀਰ ਜ਼ਖ਼ਮੀ ਹੋ ਗਿਆ ਜਿਸ ਨੂੰ ਹਸਪਤਾਲ ਲੈ ਜਾਇਆ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲੀਸ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਸਲਮਾਨ ਦੇ ਬਿਆਨ ’ਤੇ ਧਾਰਾ 174 ਤਹਿਤ ਕਾਰਵਾਈ ਕੀਤੀ ਹੈ।