ਪੰਚਕੂਲਾ: ਸੈਕਟਰ-20 ਰੈਜ਼ੀਡੈਂਟ ਵੈਲਫੇਅਰ ਅਥਾਰਟੀ ਦੇ ਵਿਰੋਧ ਦੇ ਬਾਵਜੂਦ ਨਿਗਮ ਨੇ ਮਾਰਕੀਟ ਵਿੱਚ ਪੇਡ ਪਾਰਕਿੰਗ ਸ਼ੁਰੂ ਕਰ ਦਿੱਤੀ ਹੈ। ਇਸ ਖ਼ਿਲਾਫ਼ ਆਰਡਬਲਯੂਏ ਦੇ ਅਹੁਦੇਦਾਰਾਂ ਵਿੱਚ ਕਾਫੀ ਰੋਸ ਹੈ। ਐਸੋਸੀਏਸ਼ਨ ਦੇ ਮੀਤ ਪ੍ਰਧਾਨ ਯੋਗਿੰਦਰ ਕਵਾਤੜਾ ਅਤੇ ਜਨਰਲ ਸਕੱਤਰ ਅਭਿਨਾਸ਼ ਮਲਿਕ ਨੇ ਦੋਸ਼ ਲਗਾਇਆ ਕਿ ਇਹ ਵਿਧਾਇਕ ਅਤੇ ਮੇਅਰ ਦੀ ਮਿਲੀਭੁਗਤ ਹੈ ਕਿ ਸੈਕਟਰ-14 ਅਤੇ 20 ਦੀ ਮਾਰਕੀਟ ਵਿੱਚ ਪੇਡ ਪਾਰਕਿੰਗ ਸ਼ੁਰੂ ਕੀਤੀ ਗਈ। ਇਸ ਕਾਰਨ ਫੁੱਟਪਾਥ ਉੱਤੇ ਚੱਲਣ ਵਾਲਿਆਂ ਨੂੰ ਕਾਫੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਇਸ ਲਈ ਇਸ ਪਾਰਕਿੰਗ ਨੂੰ ਤੁਰੰਤ ਬੰਦ ਕਰਨਾ ਚਾਹੀਦਾ ਹੈ। -ਪੱਤਰ ਪ੍ਰੇਰਕ