ਪੱਤਰ ਪ੍ਰੇਰਕ
ਚੰਡੀਗੜ੍ਹ, 2 ਮਈ
ਪੰਜਾਬ ਯੂਨੀਵਰਸਿਟੀ ਅਥਾਰਿਟੀ ਵੱਲੋਂ ਵੀਸੀ ਦਫ਼ਤਰ ਅੱਗੇ ਧਰਨੇ ਰੈਲੀਆਂ ਤੇ ਰੋਸ ਪ੍ਰਦਰਸ਼ਨਾਂ ’ਤੇ ਪਾਬੰਦੀ ਲਾਉਣ ਤੇ ਸੈਕਟਰ-14 ’ਚ ਵੱਖਰਾ ਰੈਲੀ ਗਰਾਊਂਡ ਐਲਾਨਣ ਦਾ ਅੱਜ ਵਿਦਿਆਰਥੀ ਜਥੇਬੰਦੀਆਂ ਨੇ ਵੀਸੀ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ। ਇਸ ਤੋਂ ਪਹਿਲਾਂ ਅਥਾਰਿਟੀ ਵੱਲੋਂ ਡੀ.ਐਸ.ਡਬਲਿਯੂ. ਦਫ਼ਤਰ ’ਚ ਜਥੇਬੰਦੀਆਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ’ਚ ਵਿਦਿਆਰਥੀ ਆਗੂਆਂ ਨੇ ਇਸ ਨੋਟਿਸ ਨੂੰ ਗੈਰ-ਜਮਹੂਰੀ ਤੇ ਤਾਨਾਸ਼ਾਹੀ ਦੱਸਦਿਆਂ ਰੋਸ ਪ੍ਰਦਰਸ਼ਨ ਕੀਤਾ ਜਿਸ ਦੌਰਾਨ ਉਨ੍ਹਾਂ ਨੇ ਨੋਟਿਸਾਂ ਦੀਆਂ ਕਾਪੀਆਂ ਸਾੜੀਆਂ ਗਈਆਂ।
ਅੱਜ ਦੇ ਰੋਸ ਪ੍ਰਦਰਸ਼ਨ ’ਚ ਵਿਦਿਆਰਥੀ ਜਥੇਬੰਦੀਆਂ ਐੱਸ.ਐੱਫ.ਐੱਸ., ਪੀ.ਐੱਸ.ਯੂ. (ਲਲਕਾਰ), ਅੰਬੇਡਕਰ ਸਟੂਡੈਂਟਸ ਐਸੋਸੀਏਸ਼ਨ, ਐੱਨ.ਐੱਸ.ਯੂ.ਆਈ., ਪੰਜਾਬ ਫੈਮਿਨਿਸਟ ਯੂਨੀਅਨ ਆਫ਼ ਸਟੂਡੈਂਟਸ, ਆਈਸਾ, ਪੂਸੂ, ਸੱਥ, ਐੱਸ.ਓ.ਆਈ. ਤੇ ਸੋਪੂ ਨੇ ਹਿੱਸਾ ਲਿਆ।
ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਵਿਦਿਆਰਥੀ ਆਗੂਆਂ ਸੰਦੀਪ, ਅਮਨਦੀਪ ਸਿੰਘ ਆਦਿ ਸਮੇਤ ਹੋਰ ਕਈ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਵਾਈਸ ਚਾਂਸਲਰ ਪ੍ਰੋ. ਰਾਜ ਕੁਮਾਰ ਨੇ ਪੰਜਾਬ ਯੂਨੀਵਰਸਿਟੀ ਨੂੰ ਆਪਣੀ ਨਿੱਜੀ ਜਗੀਰ ਸਮਝ ਰੱਖਿਆ ਹੈ ਤੇ ਇੱਥੇ ਲੋਕਤੰਤਰ ਦਾ ਘਾਣ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਵੱਖਰੇ ਰੈਲੀ ਗਰਾਉਂਡ ਦਾ ਨੋਟਿਸ ਕੱਢ ਕੇ ਵਾਈਸ ਚਾਂਸਲਰ ਨੇ ਵਿਦਿਆਰਥੀਆਂ, ਵਰਕਰਾਂ, ਅਧਿਆਪਕਾਂ ਤੇ ਪੀ.ਯੂ. ਦੇ ਹਰ ਵਰਕਰ ਤੇ ਮੁਲਾਜ਼ਮ ਦੇ ਜਮਹੂਰੀ ਹੱਕਾਂ ਨੂੰ ਖੋਰਾ ਲਾਉਣ ਦੀ ਕੋਸ਼ਿਸ਼ ਕੀਤੀ ਹੈ ਜਿਸ ਨੂੰ ਹਰਗਿਜ਼ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
ਉਨ੍ਹਾਂ ਕਿਹਾ ਕਿ ਅਥਾਰਿਟੀ ਦੇ ਇਹ ਤਾਨਾਸ਼ਾਹੀ ਨੋਟਿਸ ਕੁਝ ਵੀ ਅਣਉਚਿਤ ਨਹੀਂ ਸੀ ਤੇ ਅਥਾਰਿਟੀ ਨੇ ਪਹਿਲਾਂ ਵੀ ਅਜਿਹੀਆਂ ਗੈਰ-ਜਮਹੂਰੀ ਤੇ ਤਾਨਾਸ਼ਾਹੀ ਹਰਕਤਾਂ ਨੂੰ ਰੋਕਿਆ ਸੀ। ਹਾਲਾਂਕਿ ਵਿਰੋਧ ਕਰਨ ਦੇ ਅਧਿਕਾਰ ਦਾ ਦਾਅਵਾ ਕਰਨਾ ਕਿਸੇ ਵਿੱਦਿਅਕ ਸੰਸਥਾ ਦੇ ਸਹੀ ਹਿੱਸੇਦਾਰਾਂ ਦੀ ਭਾਵਨਾ ਹੈ ਤੇ ਸਾਨੂੰ ਹਰ ਕੀਮਤ ’ਤੇ ਅਜਿਹਾ ਕਰਨਾ ਜਾਰੀ ਰੱਖਣਾ ਚਾਹੀਦਾ ਹੈ।