ਪੱਤਰ ਪ੍ਰੇਰਕ
ਚੰਡੀਗੜ੍ਹ, 20 ਸਤੰਬਰ
ਪਿੰਡ ਧਨਾਸ ਵਿੱਚ ਭਾਜਪਾ ਦਾ ਪ੍ਰੋਗਰਾਮ ਹੋਣ ਦਾ ਪਤਾ ਲੱਗਦਿਆਂ ਹੀ ਚੰਡੀਗੜ੍ਹ ਦੇ ਵੱਖ-ਵੱਖ ਪਿੰਡਾਂ ਤੋਂ ਅਤੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਕਿਸਾਨ ਹਿਤੈਸ਼ੀ ਇਕੱਠੇ ਹੋ ਗਏ, ਜਿਨ੍ਹਾਂ ਨੇ ਧਨਾਸ ਤੋਂ ਯੂਥ ਲੀਡਰ ਪਰਮਿੰਦਰ ਸਿੰਘ ਸੰਧੂ ਦੀ ਅਗਵਾਈ ਹੇਠ ਭਾਜਪਾ ਪ੍ਰਧਾਨ ਅਰੁਣ ਸੂਦ ਦਾ ਡੱਟ ਕੇ ਵਿਰੋਧ ਕੀਤਾ। ਨੌਜਵਾਨ ਕਿਸਾਨ ਏਕਤਾ, ਮਟਕਾ ਚੌਕ ਟੀਮ ਅਤੇ ਹੋਰ ਵੱਖ-ਵੱਖ ਮੋਰਚਿਆਂ ਤੋਂ ਮੈਂਬਰ ਵੀ ਧਨਾਸ ਪਹੁੰਚੇ।
ਪੇਂਡੂ ਸੰਘਰਸ਼ ਕਮੇਟੀ ਚੰਡੀਗੜ੍ਹ ਦੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਸੋਮਲ ਨੇ ਦੱਸਿਆ ਕਿ ਭਾਜਪਾ ਤਰਕਹੀਣ ਪ੍ਰੋਗਰਾਮ ਪਿੰਡਾਂ ਜਾਂ ਕਾਲੋਨੀਆਂ ਵਿੱਚ ਰੱਖ ਰਹੀ ਹੈ। ਅੱਜ ਵੀ ਧਨਾਸ ਵਿਖੇ ਇੱਕ ਪਾਰਕ ਵਿੱਚ ਕੇਲੇ ਵੰਡਣ ਦਾ ਪ੍ਰੋਗਰਾਮ ਇਨ੍ਹਾਂ ਵੱਲੋਂ ਰੱਖਿਆ ਗਿਆ। ਜਿੱਥੇ ਛੋਟੇ-ਛੋਟੇ ਪਾਰਕ ਵਿੱਚ ਖੇਡ ਰਹੇ ਸੀ। ਉਨ੍ਹਾਂ ਨੂੰ ਲਾਈਨ ਵਿੱਚ ਲਗਵਾ ਕੇ ਪਹਿਲਾਂ ਘੰਟਾ ਭਰ ਇੰਤਜ਼ਾਰ ਕਰਵਾਇਆ ਗਿਆ। ਬਾਅਦ ’ਚ ਉਥੇ ਪਹੁੰਚੇ ਅਰੁਣ ਸੂਦ ਦਾ ਪਿੰਡ ਵੱਲੋਂ ਅਤੇ ਵੱਖ-ਵੱਖ ਸੰਸਥਾਵਾਂ ਵੱਲੋਂ ਉਸ ਦਾ ਵਿਰੋਧ ਕੀਤਾ ਗਿਆ। ਨੌਜਵਾਨ ਕਿਸਾਨ ਏਕਤਾ ਦੀ ਰਾਜ ਗਿੱਲ ਨੇ ਖੇਤੀ ਕਾਨੂੰਨ ਰੱਦ ਹੋਣ ਤੱਕ ਸਿਆਸੀ ਲੀਡਰਾਂ ਦਾ ਵਿਰੋਧ ਜਾਰੀ ਰਹੇਗਾ।