ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 9 ਜੂਨ
ਬੁੱਤਸਾਜ ਪਰਵਿੰਦਰ ਸਿੰਘ ਨੇ ਸਿੱਖ ਅਜਾਇਬ ਘਰ ਮੁਹਾਲੀ ਅੱਜ ਸੰਗਤ ਲਈ ਖੋਲ੍ਹ ਦਿੱਤਾ ਹੈ। ਪਹਿਲੇ ਦਿਨ ਟਾਂਵੇਂ ਟਾਂਵੇਂ ਲੋਕ ਹੀ ਸ਼ਹੀਦ ਸਿੰਘਾਂ ਅਤੇ ਸੂਰਬੀਰ ਯੋਧਿਆਂ ਦੇ ਦਰਸ਼ਨ ਦੀਦਾਰ ਕਰਨ ਲਈ ਆਏ। ਉਨ੍ਹਾਂ ਦੱਸਿਆ ਕਿ ਕਰੋਨਾਵਾਇਰਸ ਦੇ ਚੱਲਦਿਆਂ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਲੌਕਡਾਊਨ ਲਾਗੂ ਕੀਤਾ ਗਿਆ। ਬੁੱਤਸਾਜ ਨੇ ਦੱਸਿਆ ਕਿ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਬੀਤੀ 22 ਮਾਰਚ ਨੂੰ ਸਿੱਖ ਅਜਾਇਬ ਘਰ ਬੰਦ ਕਰ ਦਿੱਤਾ ਗਿਆ ਸੀ।