ਪੱਤਰ ਪ੍ਰੇਰਕ
ਚੰਡੀਗੜ੍ਹ, 18 ਸਤੰਬਰ
ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ (ਜੀਐੱਮਸੀਐਚ)-32 ਵਿੱਚ 20 ਸਤੰਬਰ ਤੋਂ ਫਿਜ਼ੀਕਲ ਓਪੀਡੀ ਸ਼ੁਰੂ ਹੋਣ ਜਾ ਰਹੀ ਹੈ। ਪ੍ਰਿੰਸੀਪਲ ਡਾਇਰੈਕਟਰ ਡਾ. ਜਸਬਿੰਦਰ ਕੌਰ ਦੀ ਅਗਵਾਈ ਹੇਠ ਹੋਈ ਅਧਿਕਾਰੀਆਂ ਦੀ ਮੀਟਿੰਗ ’ਚ ਲਏ ਗਏ ਫ਼ੈਸਲੇ ਮੁਤਾਬਕ ਹੁਣ 20 ਸਤੰਬਰ ਤੋਂ ਮਰੀਜ਼ ਹਸਪਤਾਲ ਵਿੱਚ ਆ ਕੇ ਪਹਿਲਾਂ ਦੀ ਤਰ੍ਹਾਂ ਹੀ ਆਪਣਾ ਰਜਿਸਟ੍ਰੇਸ਼ਨ ਕਾਰਡ ਬਣਵਾ ਸਕਣਗੇ। ਇਸ ਤੋਂ ਇਲਾਵਾ ਹਸਪਤਾਲ ਵੱਲੋਂ ਟੈਲੀ-ਮੈਡੀਸਿਨ ਅਤੇ ਈ-ਸੰਜੀਵਨੀ ਰਾਹੀਂ ਮਰੀਜ਼ਾਂ ਨੂੰ ਘਰ ਬੈਠਿਆਂ ਵੀ ਇਲਾਜ ਮੁਹੱਈਆ ਕਰਵਾਇਆ ਜਾਵੇਗਾ।