ਖੇਤਰੀ ਪ੍ਰਤੀਨਿਧ
ਐਸ.ਏ.ਐਸ.ਨਗਰ(ਮੁਹਾਲੀ), 29 ਸਤੰਬਰ
ਭਾਰਤ ਬੰਦ ਦੌਰਾਨ ਪੰਜਾਬ ਵਿੱਚ ਕਿਸਾਨਾਂ ਵੱਲੋਂ ਲਗਾਏ ਧਰਨਿਆਂ ਵਿੱਚ ਇਪਟਾ ਦੇ ਕਾਰਕੁਨਾਂ ਨੇ ਵੀ ਆਪਣੀਆਂ ਪੇਸ਼ਕਾਰੀਆਂ ਰਾਹੀਂ ਲਾਮਬੰਦੀ ਪੈਦਾ ਕੀਤੀ। ਕਿਸਾਨਾਂ ਮਸਲਿਆਂ ਅਤੇ ਅੰਦੋਲਨ ਦਾ ਜ਼ਿਕਰ ਅਤੇ ਫ਼ਿਕਰ ਕਰਦੇ ਨੁੱਕੜ-ਨਾਟਕਾਂ, ਕੋਰੀਓਗ੍ਰਾਫ਼ੀ, ਗਾਇਕੀ ਅਤੇ ਸ਼ਾਇਰੀ ਰਾਹੀਂ ਕਿਸਾਨੀ ਮਸਲਿਆਂ ਨੂੰ ਉਭਾਰਿਆ।
ਇਪਟਾ ਦੇ ਸੂਬਾਈ ਪ੍ਰਧਾਨ ਸੰਜੀਵਨ ਸਿੰਘ ਅਤੇ ਜਥੇਬੰਦਿਕ ਸਕੱਤਰ ਸਰਬਜੀਤ ਰੂਪੋਵਾਲੀ ਨੇ ਦੱਸਿਆ ਉਨ੍ਹਾਂ ਖੁਦ ਮੁਹਾਲੀ ਵਿਖੇ ਸਮੁੱਚੀ ਟੀਮ ਨੇ ਸ਼ਿਰਕਤ ਕੀਤੀ। ਇਸੇ ਤਰਾਂ ਹੁਸ਼ਿਆਰਪੁਰ ਇਕਾਈ ਵੱਲੋਂ ਨਾਟਕਰਮੀ ਅਸ਼ੋਕ ਪੁਰੀ ਦੀ ਅਗਵਾਈ ਹੇਠ ‘ਮੈਂ ਪੰਜਾਬ ਬੋਲਦਾਂ’, ਰਾਜਵਿੰਦਰ ਸਮਰਾਲਾ ਦੀ ਅਗਵਾਈ ਵਿਚ ‘ਅੰਨਦਾਤਾ’ ਕਿਸਾਨੀ ਸਰੋਕਾਰਾਂ ਦੀ ਗੱਲ ਕਰਦੇ ਨੁਕੜ ਨਾਟਕ ਪੇਸ਼ ਕੀਤੇ। ਕਪੂਰਥਲਾ ਤੋਂ ਡਾ. ਹਰਭਜਨ ਸਿੰਘ ਤੇ ਰੌਸ਼ਨ ਖੇਰਾ, ਗੁਰਦਾਸਪੁਰ ਤੋਂ ਗੁਰਮੀਤ ਪਾਹੜਾ, ਅੰਮ੍ਰਿਤਸਰ ਤੋਂ ਬਲਬੀਰ ਮੁਦਲ, ਪਟਿਆਲਾ ਤੋਂ ਡਾ. ਕੁਲਦੀਪ ਸਿੰਘ ਦੀਪ, ਰੋਪੜ ਤੋਂ ਰਾਬਿੰਦਰ ਰੱਬੀ ਤੇ ਸਿੁਰੰਦਰ ਰਸੂਲਪੁਰ, ਸੰਗਰੂਰ ਤੋਂ ਦਲਬਾਰ ਸਿੰਘ, ਫਗਵਾੜਾ ਤੋਂ ਗਮਨੁ ਬਾਂਸਲ ਅਤੇ ਲੁਧਿਆਣਾ ਤੋਂ ਪ੍ਰਦੀਪ ਸ਼ਰਮਾ ਦੀ ਅਗਵਾਈ ਹੇਠ ਧਰਨਿਆਂ ਵਿੱਚ ਪੇਸ਼ਕਾਰੀਆਂ ਕੀਤੀਆਂ ਗਈਆਂ।