ਚੰਡੀਗੜ੍ਹ: ਜ਼ੀਰਕਪੁਰ ਦੇ ਪੇਂਟਾ ਹੋਮਸ ਸੁਸਾਇਟੀ ਵਿੱਚ ਨਰਾਤਿਆਂ ਵਿੱਚ ਸ਼ਿਵ ਮੰਦਰ ਦੀ ਸਥਾਪਨਾ ਮੌਕੇ ਕਲਸ਼ ਯਾਤਰਾ ਕੱਢੀ ਗਈ। ਇਸ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਨੇ ਹਿੱਸਾ ਲਿਆ। ਕਲਸ਼ ਯਾਤਰਾ ਦੇ ਨਾਲ ਹੀ ਪੰਜ ਦਿਨਾਂ ਦੀ ਪੂਜਾ ਵੀ ਸ਼ੁਰੂ ਹੋ ਗਈ ਹੈ, ਜੋ ਕਿ 9 ਅਪਰੈਲ ਨੂੰ ਦੁਰਗਾ ਅਸ਼ਟਮੀ ਵਾਲੇ ਦਿਨ ਖਤਮ ਹੋਵੇਗੀ। ਉਸੇ ਦਿਨ ਮੰਦਰ ਵਿੱਚ ਮੂਰਤੀ ਸਥਾਪਨਾ ਕਰਕੇ ਆਮ ਲੋਕਾਂ ਲਈ ਮੰਦਰ ਦੇ ਦਰਵਾਜ਼ੇ ਖੋਲ੍ਹ ਦਿੱਤੇ ਜਾਣਗੇ ਜਦੋਂ ਕਿ 10 ਅਪਰੈਲ ਨੂੰ ਵਿਸ਼ਾਲ ਭੰਡਾਰਾ ਲਗਾਇਆ ਜਾਵੇਗਾ। -ਟ੍ਰਿਬਿਊਨ ਨਿਊਜ਼ ਸਰਵਿਸ