ਪੱਤਰ ਪ੍ਰੇਰਕ
ਲਾਲੜੂ, 27 ਅਕਤੂਬਰ
ਲਾਲੜੂ ਮੰਡੀ ਦੀ ਗਊਸ਼ਾਲਾ ਨੇੜੇ ਪਿੰਡ ਡਹਿਰ ਦੇ ਇਕ ਕਿਸਾਨ ਵੱਲੋਂ ਝੋਨੇ ਦੇ ਨਾੜ ਨੂੰ ਅੱਗ ਲਾਉਣ ’ਤੇ ਆਸ ਪਾਸ ਦੇ ਲੋਕਾਂ ਨੇ ਸਖ਼ਤ ਇਤਰਾਜ਼ ਕਰਦਿਆਂ ਕਿਹਾ ਕਿ ਇਹ ਨਿਯਮਾਂ ਦੀ ਉਲੰਘਣਾ ਹੈ। ਜਾਣਕਾਰੀ ਮੁਤਾਬਕ ਪਿੰਡ ਡਹਿਰ ਨਿਵਾਸੀ ਲੱਜਾ ਸਿੰਘ ਸੈਣੀ ਨੇ ਗੋਪਾਲ ਗਊਸ਼ਾਲਾ ਨੇੜੇ ਨਾੜ ਨੂੰ ਅੱਗ ਲਾਈ। ਉਸ ਦੇ ਗੁਆਂਢੀ ਕਿਸਾਨ ਸੰਜੀਵ ਕੁਮਾਰ ਨੇ ਇਸ ਸਬੰਧੀ ਸਥਾਨਕ ਪੁਲੀਸ, ਐਸ.ਡੀ.ਐਮ ਡੇਰਾਬਸੀ, ਪ੍ਰਦੁਸ਼ਣ ਕੰਟਰੋਲ ਬੋਰਡ ਅਤੇ ਮੁੱਖ ਖੇਤੀਬਾੜੀ ਅਫਸਰ ਮੁਹਾਲੀ ਨੂੰ ਸ਼ਿਕਾਇਤ ਕਰਕੇ ਝੋਨੇ ਦੀ ਨਾੜ ਨੂੰ ਅੱਗ ਲਾਉਣ ਵਾਲੇ ਕਿਸਾਨ ਖਿਲਾਫ਼ ਕਾਰਵਾਈ ਦੀ ਮੰਗ ਕੀਤੀ।