ਚੰਡੀਗੜ੍ਹ: ਸੰਤ ਸ਼੍ਰੋਮਣੀ ਗੁਰੂ ਰਵਿਦਾਸ ਵਿਸ਼ਵ ਮਹਾਪੀਠ ਦੀ ਇਕ ਮੀਟਿੰਗ ਸੰਸਥਾ ਦੀ ਚੰਡੀਗੜ੍ਹ ਇਕਾਈ ਦੇ ਪ੍ਰਧਾਨ ਜਸਬੀਰ ਸਿੰਘ ਮਹਿਤਾ ਦੀ ਪ੍ਰਧਾਨਗੀ ਹੇਠ ਸੈਕਟਰ-38 ਵਿਚ ਹੋਈ। ਮੀਟਿੰਗ ਵਿਚ ਡਾ. ਨਵਨੀਤ ਕੌਰ ਨੂੰ ਸਰਬਸੰਮਤੀ ਨਾਲ ਮਹਾਪੀਠ ਦੀ ਚੰਡੀਗੜ੍ਹ ਇਕਾਈ ਦੀ ਉਪ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਮਹਾਪੀਠ ਦੇ ਜਨਰਲ ਸਕੱਤਰ ਰਾਮ ਲਾਲ, ਓਮ ਪ੍ਰਕਾਸ਼ ਮਿਹਰਾ ਅਤੇ ਨਿਰਮਲ ਬੁਰੀਆ ਵੀ ਹਾਜ਼ਰ ਸਨ। -ਟਨਸ