ਚੰਡੀਗੜ੍ਹ (ਟਨਸ): ਸੈਕਟਰ-37 ਵਿੱਚ ਸਥਿਤ ਕੋਠੀ ’ਤੇ ਕਬਜ਼ਾ ਕਰਨ ਅਤੇ ਕੋਠੀ ਦੇ ਮਾਲਕ ਰਾਹੁਲ ਮਹਿਤਾ ਨੂੰ ਕਥਿਤ ਅਗਵਾ ਕਰਨ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਸੰਜੀਵ ਮਹਾਜਨ ਤੋਂ ਸੁਰਜੀਤ ਬਾਉੂਂਸਰ ਦੀ ਹੱਤਿਆ ਦੇ ਮਾਮਲੇ ਸਬੰਧੀ ਪੁੱਛਗਿੱਛ ਕਰਨ ਲਈ ਨਾਰਕੋ ਟੈਸਟ ਕਰਵਾਉਣ ਲਈ ਅਦਾਲਤ ’ਚ ਅਰਜ਼ੀ ਦਾਇਰ ਕੀਤੀ ਸੀ ਜਿਸ ’ਤੇ ਸੁਣਵਾਈ 4 ਜੂਨ ’ਤੇ ਪਾ ਦਿੱਤੀ ਹੈ। ਮਹਾਜਨ ਦੇ ਵਕੀਲ ਨੇ ਪੁਲੀਸ ਦੀ ਅਰਜ਼ੀ ਦਾ ਜਵਾਬ ਦਾਇਰ ਕਰਨ ਲਈ ਕੁਝ ਦਿਨਾਂ ਦਾ ਸਮਾਂ ਮੰਗਿਆ ਹੈ।