ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 9 ਸਤੰਬਰ
ਸ਼ਾਸ਼ਤਰੀ ਮਾਰਕੀਟ ਵੈੱਲਫੇਅਰ ਐਸੋਸੀਏਸ਼ਨ (ਸੈਕਟਰ 22) ਦੀ ਪ੍ਰਧਾਨਗੀ ਦੀ ਚੋਣ ਵਿੱਚ ਜਸਵਿੰਦਰ ਸਿੰਘ ਨਾਗਪਾਲ ਨੇ ਜਿੱਤ ਦਰਜ ਕੀਤੀ, ਉਸ ਨੇ ਕਰੀਬੀ ਮੁਕਾਬਲੇ ਵਿੱਚ ਆਪਣੇ ਵਿਰੋਧੀ ਮੁਕੇਸ਼ ਗੋਇਲ ਨੂੰ ਤਿੰਨ ਵੋਟਾਂ ਨਾਲ ਹਰਾਇਆ। ਜਸਵਿੰਦਰ ਨਾਗਪਾਲ ਨੂੰ 157 ਵੋਟਾਂ, ਜਦਕਿ ਮੁਕੇਸ਼ ਗੋਇਲ ਨੂੰ 154 ਵੋਟਾਂ ਪਈਆਂ। ਮਾਰਕੀਟ ਦੀਆਂ 316 ਵੋਟਾਂ ਵਿੱਚੋਂ ਤਿੰਨ ਵੋਟਾਂ ਰੱਦ ਹੋਈਆਂ, ਜਦਕਿ ਦੋ ਵੋਟਾਂ ਨਹੀਂ ਪਈਆਂ। ਜਿੱਤ ਮਗਰੋਂ ਜਸਵਿੰਦਰ ਸਿੰਘ ਨੇ ਸਮੱਰਥਕਾਂ ਨਾਲ ਗੁਰਦੁਆਰਾ ਸੈਕਟਰ 22 ਵਿੱਚ ਸ਼ੁਕਰਾਨੇ ਵਜੋਂ ਅਰਦਾਸ ਕਰਵਾਈ।