ਪੱਤਰ ਪ੍ਰੇਰਕ
ਬਨੂੜ, 22 ਜੁਲਾਈ
ਨੇੜਲੇ ਪਿੰਡ ਖਲੌਰ ਦੇ ਵਸਨੀਕ ਬਲਵੀਰ ਸਿੰਘ ਤੇ ਜਸਵੀਰ ਸਿੰਘ ਦੀਆਂ ਦੋ ਦੁਧਾਰੂ ਮੱਝਾਂ ਦੀ ਭੇਤਭਰੀ ਹਾਲਤ ’ਚ ਮੌਤ ਹੋ ਗਈ। ਦੋਵੇਂ ਭਰਾ ਇਨ੍ਹਾਂ ਮੱਝਾਂ ਦਾ ਦੁੱਧ ਵੇਚ ਕੇ ਹੀ ਆਪਣੇ ਘਰ ਦਾ ਗੁਜ਼ਾਰਾ ਚਲਾਉਂਦੇ ਸਨ। ਪੀੜਤਾਂ ਨੇ ਦੱਸਿਆ ਕਿ ਦੁਪਹਿਰ ਵੇਲੇ ਆਪਣੀਆਂ ਦੁਧਾਰੂ ਮੱਝਾਂ ਨੂੰ ਪਾਣੀ ਪਿਲਾਉਣ ਲਈ ਵਾੜੇ ਵਿੱਚੋਂ ਲੈ ਕੇ ਜਾਣ ਲੱਗੇ ਤਾਂ ਅਚਾਨਕ ਇਕ ਮੱਝ ਡਿੱਗ ਗਈ ਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਕੁਝ ਸਮੇਂ ਬਾਅਦ ਦੂਜੀ ਮੱਝ ਵੀ ਡਿੱਗ ਗਈ ਤੇ ਉਸਦੀ ਵੀ ਮੌਕੇ ’ਤੇ ਹੀ ਮੌਤ ਹੋ ਗਈ। ਪਿੰਡ ਦੇ ਪਤਵੰਤਿਆਂ ਨੇ ਪ੍ਰਸ਼ਾਸਨ ਕੋਲੋਂ ਪਰਿਵਾਰ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।