ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 23 ਅਕਤੂਬਰ
ਇੱਥੇ ਦੇ ਸਾਰੰਗਪੁਰ ਥਾਣੇ ਦੇ ਏਐੱਸਆਈ ਸੁਖਬੀਰ ਸਿੰਘ ਦੀ ਸ਼ੱਕੀ ਹਾਲਤ ਵਿੱਚ ਮੌਤ ਹੋ ਗਈ। ਊਹ ਥਾਣੇ ਦੀ ਪਹਿਲੀ ਮੰਜ਼ਿਲ ’ਤੇ ਕਮਰੇ ਵਿੱਚ ਮ੍ਰਿਤਕ ਪਾਇਆ ਗਿਆ। ਇਸ ਘਟਨਾ ਬਾਰੇ ਅੱਜ ਸਵੇਰੇ ਲਗਪਗ ਅੱਠ ਵਜੇ ਪਤਾ ਲੱਗਿਆ ਜਦੋਂ ਉਨ੍ਹਾਂ ਨੇ ਆਪਣੇ ਕਮਰੇ ਦਾ ਦਰਵਾਜ਼ਾ ਨਹੀਂ ਖੋਲ੍ਹਿਆ ਤੇ ਦਰਵਾਜ਼ੇ ਨੂੰ ਤੋੜਨਾ ਪਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਏਐੱਸਆਈ ਸੁਖਬੀਰ ਸਿੰਘ (53) ਦੀ ਵੀਰਵਾਰ ਨੂੰ ਰਾਤ ਦੀ ਡਿਊਟੀ ਸੀ। ਡਿਊਟੀ ਮਗਰੋਂ ਤੜਕਸਾਰ ਊਹ ਤਿੰਨ ਵਜੇ ਥਾਣੇ ਦੀ ਪਹਿਲੀ ਮੰਜ਼ਿਲ ਉੱਤੇ ਬਣੇ ਕਮਰੇ ਵਿੱਚ ਚਲਾ ਗਿਆ। ਅੱਜ ਸਵੇਰੇ ਜਦੋਂ ਊਹ ਕਮਰੇ ਵਿਚੋਂ ਬਾਹਰ ਨਹੀਂ ਆਇਆ ਤਾਂ ਥਾਣੇ ਦੇ ਮੁਲਾਜ਼ਮਾਂ ਨੇ ਕਮਰੇ ਦਾ ਦਰਵਾਜ਼ਾ ਖੜਕਾਇਆ। ਲੰਮਾਂ ਸਮਾਂ ਦਰਵਾਜ਼ਾਖੜਕਾਊਣ ਤੋਂ ਬਾਅਦ ਵੀ ਜਦੋਂ ਕੋਈ ਹੁੰਗਾਰਾ ਨਾ ਮਿਲਿਆ ਤਾਂ ਊਕਤ ਏਐੱਸਆਈ ਦੇ ਸਾਥੀਆਂ ਨੇ ਕੁਝ ਸਮਾਂ ਊਡੀਕਣ ਮਗਰੋਂ ਆਖਰਕਾਰ ਦਰਵਾਜ਼ਾ ਤੋੜ ਦਿੱਤਾ।
ਦਰਵਾਜ਼ਾ ਤੋੜਨ ਮਗਰੋਂ ਜਦੋਂ ਊਹ ਅੰਦਰ ਗਏ ਤਾਂ ਏਐੱਸਆਈ ਸੁਖਬੀਰ ਸਿੰਘ ਬੈੱਡ ਉੱਤੇ ਬੇਸੁੱਧ ਪਿਆ ਸੀ। ਇਸ ਬਾਰੇ ਸੂਚਨਾ ਪੁਲੀਸ ਕੰਟਰੋਲ ਰੂਮ ਨੂੰ ਸੂਚਨਾ ਦਿੱਤੀ ਗਈ ਤੇ ਏਐੱਸਆਈ ਸੁਖਬੀਰ ਸਿੰਘ ਨੂੰ ਸਰਕਾਰੀ ਹਸਪਤਾਲ ਸੈਕਟਰ-16 ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਊਸ ਨੂੰ ਮ੍ਰਿਤਕ ਐਲਾਨ ਦਿੱਤਾ। ਏਐੱਸਆਈ ਦੀ ਮੌਤ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਜ਼ਿਕਰਯੋਗ ਹੈ ਕਿ ਮਾਨਸਿਕ ਤਣਾਅ ਕਾਰਨ ਚੰਡੀਗੜ੍ਹ ਵਿੱਚ ਖੁਦਕੁਸ਼ੀਆਂ ਦਾ ਰੁਝਾਨ ਕਾਫੀ ਵੱਧ ਰਿਹਾ ਹੈ।
ਕਰੋਨਾ ਰਿਪੋਰਟ ਮਗਰੋਂ ਲਾਸ਼ ਦਾ ਪੋਸਟਮਾਰਟਮ ਹੋਵੇਗਾ
ਏਐੱਸਆਈ ਸੁਖਬੀਰ ਸਿੰਘ ਸੈਕਟਰ 26 ਸਥਿਤ ਪੁਲੀਸ ਲਾਈਨ ਵਿੱਚ ਆਪਣੇ ਪਰਿਵਾਰ ਸਮੇਤ ਰਹਿੰਦੇ ਸਨ। ਪੁਲੀਸ ਨੇ ਲਾਸ਼ ਨੂੰ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾ ਦਿੱਤਾ ਹੈ। ਸੁਖਬੀਰ ਸਿੰਘ ਦੀ ਕਰੋਨਾ ਰਿਪੋਰਟ ਆਉਣ ਤੋਂ ਬਾਅਦ ਪੋਸਟਮਾਰਟਮ ਕੀਤਾ ਜਾਵੇਗਾ ਅਤੇ ਉਸ ਤੋਂ ਬਾਅਦ ਮ੍ਰਿਤਕ ਦੇਹ ਵਾਰਸਾਂ ਨੂੰ ਸੌਂਪੀ ਜਾਵੇਗੀ। ਇਕ ਜਾਣਕਾਰੀ ਅਨੁਸਾਰ ਏਐੱਸਆਈ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਈ ਹੈ ਪਰ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਦਾ ਖੁਲਾਸਾ ਹੋਵੇਗਾ। ਸਾਰੰਗਪੁਰ ਪੁਲੀਸ ਨੇ ਧਾਰਾ 174 ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।